ਤੁਹਾਡੀ ਕਿਰਾਏਦਾਰੀ

ਜ਼ਿਆਦਾਤਰ ਕਿਰਾਏਦਾਰਾਂ ਕੋਲ ਸੁਰੱਖਿਅਤ ਕਿਰਾਏਦਾਰੀ ਹੋਵੇਗੀ। ਕੁੱਝ ਕਿਰਾਏਦਾਰ ਜੋ ਹੈਕਨੀ ਵਿੱਚ ਨਵੇਂ ਹਨ ਉਨ੍ਹਾਂ ਕੋਲ ਸ਼ੁਰੂ ਵਿੱਚ ਆਰੰਭਿਕ ਕਿਰਾਏਦਾਰੀ ਹੋਵੇਗੀ।

ਤੁਹਾਡੇ ਸਵਾਲਾਂ ਦੇ ਜਵਾਬ

ਕੀ ਮੇਰੀ ਕਿਰਾਏਦਾਰੀ ਦੀਆਂ ਸ਼ਰਤਾਂ ਬਦਲੀਆਂ ਜਾ ਸਕਦੀਆਂ ਹਨ?

ਕਿਰਾਏ ਅਤੇ ਸੇਵਾ ਮਸੂਲ ਦੇ ਪੱਧਰ ਦੀਆਂ ਤਬਦੀਲੀਆਂ ਤੋਂ ਇਲਾਵਾ , ਕੌਂਸਿਲ ਕੇਵਲ ਕਿਰਾਏਦਾਰੀ ਇਕਰਾਰਨਾਮੇ ਦੀਆਂ ਸ਼ਰਤਾਂ ਬਦਲ ਸਕਦੀ ਹੈ, ਜੇਕਰ ਅਸੀਂ ਤੁਹਾਡੇ ਨਾਲ ਅਤੇ ਹੋਰ ਪ੍ਰਭਾਵਿਤ ਕਿਰਾਏਦਾਰਾਂ ਨਾਲ ਸਲਾਹ-ਮਸ਼ਵਰਾ ਕਰ ਲਿਆ ਹੈ। ਸਲਾਹ-ਮਸ਼ਵਰਾ ਵੇਖੋ।
ਪਰ, ਜੇਕਰ ਤੁਸੀਂ ਕਿਰਾਏਦਾਰੀ ਇਕਰਾਰਨਾਮੇ ਦਾ ਉਲੰਘਣ ਕਰਦੇ ਹੋ ਅਤੇ ਅਸੀਂ ਤੁਹਾਨੂੰ ਅਦਾਲਤ ਲਿਜਾਂਦੇ ਹਾਂ, ਤਾਂ ਅਦਾਲਤ ਤੁਹਾਡੀ ਕਿਰਾਏਦਾਰੀ ਨੂੰ ਪਦ-ਅਵਨਿਤ ਕਿਰਾਏਦਾਰੀ ਵਿੱਚ ਬਦਲਣ ਦਾ ਹੁੱਕਮ ਦੇ ਸਕਦੀ ਹੈ।

ਕੀ ਮੈਂ ਜਦ ਤੱਕ ਚਾਹਾਂ ਆਪਣੇ ਘਰ ਵਿੱਚ ਰਹਿ ਸਕਦਾ ਹਾਂ?

ਜੇਕਰ ਤੁਸੀਂ ਹੈਕਨੀ ਕੌਂਸਿਲ ਲਈ ਨਵੇਂ ਹੋ ਤਾਂ ਤੁਹਾਡੇ ਕੋਲ ਸ਼ਾਇਦ ਆਰੰਭਿਕ ਕਿਰਾਏਦਾਰੀ ਹੋਵੇਗੀ, ਜੋ ਕੇਵਲ 12 ਮਹੀਨੇ ਵਾਸਤੇ ਹੈ। ਤੁਹਾਨੂੰ ਮਿਆਦ ਖ਼ਤਮ ਹੋਣ ਤੇ ਸੁਰੱਖਿਅਤ ਕਿਰਾਏਦਾਰੀ ਦਿੱਤੀ ਜਾਵੇਗੀ, ਸ਼ਰਤ ਇਹ ਕਿ ਤੁਸੀਂ ਉਸ ਕਿਰਾਏਦਾਰੀ ਦੀਆਂ ਸ਼ਰਤਾਂ ਨੂੰ ਮੰਨਿਆ ਹੈ।
ਜੇਕਰ ਤੁਸੀਂ ਸੁਰੱਖਿਅਤ ਕਿਰਾਏਦਾਰ ਹੋ ਤਾਂ ਤੁਸੀਂ ਜਦ ਤੱਕ ਚਾਹੋ ਘਰ ਵਿੱਚ ਰਹਿ ਸਕਦੇ ਹੋ ਸ਼ਰਤ ਇਹ ਕਿ ਤੁਸੀਂ ਆਪਣੇ ਕਿਰਾਦਾਰੀ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਮੰਨਦੇ ਹੋ। ਕਿਰਾਏਦਾਰੀ ਦਾ ਉਲੰਘਣ ਵੇਖੋ। ਜੇਕਰ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਤੁਹਾਡੇ ਨਾਲ ਰਹਿਣ ਵਾਲੇ ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਕਿਰਾਏਦਾਰੀ ਦੇ ਅਧਿਕਾਰ ਦੀ ਅਨੁਮਤੀ ਦਿੱਤੀ ਜਾ ਸਕਦੀ ਹੈ, ਅਤੇ ਜੇਕਰ ਤੁਹਾਡਾ ਪਰਿਵਾਰ ਟੁੱਟ ਜਾਂਦਾ ਹੈ ਤਾਂ ਸੰਯੁਕਤ ਕਿਰਾਏਦਾਰ ਅਤੇ ਨਾਮਜ਼ਦ ਸਾਥੀਆਂ ਨੂੰ ਕੁੱਝ ਹੱਕ ਮਿਲ ਸਕਦੇ ਹਨ। ਕੁਟੰਬਿਕ ਤਬਦੀਲੀਆਂ ਵੇਖੋ।
ਜੇਕਰ ਤੁਸੀਂ ਆਪਣੇ ਘਰ ਵਿੱਚ ਨਹੀਂ ਰਹਿ ਰਹਿੰਦੇ ਜਾਂ ਇਸਨੂੰ ਆਪਣੇ ਮੁੱਖ ਘਰ ਦੇ ਤੌਰ ਨਹੀਂ ਵਰਤਦੇ, ਤਾਂ ਤੁਹਾਨੂੰ ਸੁਰੱਖਿਅਤ ਕਿਰਾਏਦਾਰ ਦੇ ਤੌਰ ਆਪਣੇ ਹੱਕ ਗੁਆਉਂਣੇ ਪੈ ਸਕਦੇ ਹਨ ਜਾਂ ਘਰ ਵੀ ਖੋ ਸਕਦੇ ਹੈ।

ਮੇਰੇ ਹੱਕ ਕੀ ਹਨ?

ਤੁਹਾਡੇ ਕੋਲ ਸੰਵਿਧਾਨਕ ਅਤੇ ਕਨੂੰਨੀ ਹੱਕ ਹਨ। ਤੁਹਾਡੇ ਸਾਰੇ ਸੰਵਿਧਾਨਕ ਹੱਕ ਤੁਹਾਡੇ ਕਿਰਾਏਦਾਰੀ ਇਕਰਾਰਨਾਮੇ ਵਿੱਚ ਦਿੱਤੇ ਗਏ ਹਨ ਅਤੇ ਉਹ ਹਨ ਜੋ ਹੈਕਨੀ ਕੌਂਸਿਲ ਦੁਆਰਾ ਨਿਰਧਾਰਤ ਕੀਤੇ ਗਏ ਹਨ। ਕਿਰਾਏਦਾਰੀ ਇਕਰਾਰਨਾਮਾ ਵੇਖੋ। ਤੁਹਾਡੇ ਕਨੂੰਨੀ ਹੱਕ ਪਾਰਲੀਮੈਂਟ ਦੇ ਅਧਿਨਿਯਮ ਦੁਆਰਾ ਨਿਰਧਾਰਤ ਕੀਤੇ ਗਏ ਹਨ। ਕਿਰਾਏਦਾਰਾਂ ਦੇ ਹੱਕ ਵੇਖੋ।

ਆਰੰਭਿਕ ਕਿਰਾਏਦਾਰੀ

ਜੇਕਰ ਤੁਸੀਂ ਹੈਕਨੀ ਕੌਂਸਿਲ ਵਿੱਚ ਨਵੇਂ ਹੋ ਤਾਂ ਤੁਹਾਡੇ ਕੋਲ ਆਰੰਭਿਕ ਕਿਰਾਏਦਾਰੀ ਹੋਵੇਗੀ। ਜੇਕਰ ਤੁਸੀਂ ਕਿਰਾਏਦਾਰੀ ਦੀਆਂ ਸ਼ਰਤਾਂ ਨੂੰ ਮੰਨਦੇ ਹੋ 12 ਮਹੀਨੇ ਬਾਅਦ ਤੁਹਾਨੂੰ ਸੁਰੱਖਿਅਤ ਕਿਰਾਏਦਾਰੀ ਦਿੱਤੀ ਜਾਵੇਗੀ। ਕਿਸੇ ਆਰੰਭਿਕ ਕਿਰਾਏਦਾਰ ਕੋਲ ਆਪਣਾ ਘਰ ਖ਼ਰੀਦਣ, ਕਿਸੇ ਹੋਰ ਕਿਰਾਏਦਾਰ ਨਾਲ ਕਿਰਾਏਦਾਰੀ ਦਾ ਵਟਾਂਦਰਾ ਕਰਨ ਜਾਂ ਉਪ-ਭਾਡ਼ੇ ਤੇ ਦੇਣ ਦਾ ਹੱਕ ਨਹੀਂ ਹੈ।

ਸੁਰੱਖਿਅਤ ਕਿਰਾਏਦਾਰੀ

ਜੇਕਰ ਤੁਹਾਡੇ ਕੋਲ ਘੱਟੋ-ਘੱਟ ਇੱਕ ਸਾਲ ਲਈ ਕਿਰਾਏਦਾਰੀ ਰਹੀ ਹੈ , ਤਾਂ ਆਮ ਤੌਰ ਤੇ ਤੁਹਾਡੇ ਕੋਲ ਸੁਰੱਖਿਅਤ ਕਿਰਾਏਦਾਰੀ ਹੋਵੇਗੀ। ਸੁਰੱਖਿਅਤ ਕਿਰਾਏਦਾਰੀ ਵਿੱਚ ਤੁਹਾਡੇ ਕੋਲ ਕਿਰਾਏਦਾਰ ਦੇ ਪੂਰੇ ਹੱਕ ਹਨ। ਕਿਰਾਏਦਾਰਾਂ ਦੇ ਹੱਕ ਵੇਖੋ।

ਪਦ-ਅਵਨਿਤ ਕਿਰਾਏਦਾਰੀ

ਆਪਣੇ ਕਿਰਾਏਦਾਰੀ ਸਮਝੌਤੇ ਦੀਆਂ ਸ਼ਰਤਾਂ ਨਾ ਮੰਨਣ ਦੇ ਕਾਰਣ ਜੇਕਰ ਸਾਨੂੰ ਤੁਹਾਨੂੰ ਅਦਾਲਤ ਵਿੱਚ ਲਿਜਾਣ ਦੀ ਲੋਡ਼ ਪਵੇ, ਤਾਂ ਅਦਾਲਤ ਤੁਹਾਡੀ ਸੁਰੱਖਿਅਤ ਕਿਰਾਏਦਾਰੀ ਨੂੰ ਪਦ-ਅਵਨਿਤ ਕਿਰਾਏਦਾਰੀ ਵਿੱਚ ਬਦਲਣ ਦਾ ਫੈਸਲਾ ਕਰ ਸਕਦੀ ਹੈ। ਇਸ ਨਾਲ ਤੁਹਾਡੇ ਹੱਕ ਪ੍ਰਭਾਵਿਤ ਹੋਣਗੇ। ਕਿਰਾਏਦਾਰਾਂ ਦੇ ਹੱਕ ਵੇਖੋ।

ਕਿਰਾਏਦਾਰ ਦਾ ਉਲੰਘਣ

ਇਹ ਸ਼ਬਦ ਉਸ ਵੇਲੇ ਵਰਤੇ ਜਾਂਦੇ ਹਨ ਜਦੋਂ ਤੁਸੀਂ ਆਪਣੇ ਕਿਰਾਏਦਾਰੀ ਇਕਰਾਰਨਾਮੇ ਨੂੰ ਮੰਨਣ ਵਿੱਚ ਅਸਫ਼ਲ ਹੋ ਜਾਂਦੇ ਹੋ, ਉਦਾਹਰਣ ਲਈ, ਆਪਣਾ ਕਿਰਾਇਆ ਨਾ ਦੇਣਾ, ਆਪਣੇ ਗੁਆਂਢੀਆਂ ਨੂੰ ਦਿਕ ਕਰਨਾ ਜਾਂ ਆਪਣੀ ਕਿਰਾਏਦਾਰੀ ਪ੍ਰਾਪਤ ਕਰਨ ਲਈ ਸਾਨੂੰ ਝੂਠੀ ਜਾਣਕਾਰੀ ਦੇਣੀ।

ਜੇਕਰ ਤੁਸੀਂ ਤੁਹਾਡੇ ਕਿਰਾਏਦਾਰੀ ਦੇ ਉਲੰਘਣ ਨੂੰ ਠੀਕ ਨਹੀਂ ਕਰਦੇ ਤਾਂ ਸਾਨੂੰ ਤੁਹਾਨੂੰ ਅਦਾਲਤ ਵਿੱਚ ਲਿਜਾਣਾ ਪੈ ਸਕਦਾ ਹੈ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਘਰ ਛੱਡਣ ਲਈ ਕਿਹਾ ਜਾ ਸਕਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਹੋਵੇ ਅਤੇ ਇਸਤੋਂ ਹੋਡ਼ਣ ਲਈ ਅਸੀਂ ਤੁਹਾਨੂੰ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਾਂਗੇ।

ਜੇਕਰ ਅਸੀਂ ਤੁਹਾਨੂੰ ਅਦਾਲਤ ਵਿੱਚ ਲਿਜਾਣ ਦਾ ਫੈਸਲਾ ਕਰਦੇ ਹਾਂ ਤਾਂ :