ਹਿਫਾਜ਼ਤ ਅਤੇ ਸੁਰੱਖਿਆ
ਕੁੱਝ ਸਧਾਰਨ ਸਾਵਧਾਨੀਆਂ ਵਰਤ ਕੇ, ਤੁਸੀਂ ਆਪਣੇ ਘਰ ਲਈ ਖ਼ਤਰੇ ਜਾਂ ਆਪਣੇ ਪਰਿਵਾਰ ਨੂੰ ਤਕਲੀਫ ਤੋ ਬਚਾ ਸਕਦੇ ਹੋ।
ਗੈਸ ਦੀ ਬੱਦਬੂ - ਕੀ ਕੀਤਾ ਜਾਵੇ
- ਧੁਮਰਪਾਨ ਨਾ ਕਰੋ ਜਾਂ ਮਾਚਸ ਨਾ ਜਲਾਓ।
- ਬਿਜਲੀ ਦੇ ਸਵਿੱਚਾਂ ਨੂੰ ਚਾਲੂ ਜਾਂ ਬੰਦ ਨਾ ਕਰੋ।
- ਅੱਗ ਦੀਆਂ ਲਪਟਾਂ ਨੂੰ ਬੁਝਾਦਿਓ।
- ਦਰਵਾਜੇ ਅਤੇ ਖਿਡ਼ਕੀਆਂ ਖੋਲ ਦਿਓ।
- ਮੀਟਰ ਨੂੰ ਕੰਟ੍ਰੋਲ ਵਾਲਵ ਤੋਂ ਬੰਦ ਕਰ ਦਿਓ।
- ਪ੍ਰਭਾਵਿਤ ਖੇਤਰ ਤੋਂ ਲੋਕਾਂ ਨੂੰ ਦੂਰ ਰੱਖੇ।
ਆਪਣੇ ਘਰ ਦੇ ਬਾਹਰ ਤੋਂ ਨੈਸ਼ਨਲ ਗ੍ਰਿਡ ( ਗੇਸ ) ਨੂੰ 0800 111999 ਤੇ ਸੰਪਰਕ ਕਰੋ. ਅੰਦਰ ਵਾਲੇ ਪਾਸੇ ਫ਼ੋਨ ਵਰਤਣ ਨਾਲ ਵਿਸਫੋਟ ਹੋ ਸਕਦਾ ਹੈ।
ਅੱਗ ਨੂੰ ਰੋਕਣਾ
- ਧੂਆ ਸੁਚਕ ਯੰਤਰ। ਸਾਡੀ ਤੁਹਾਨੂੰ ਜੋਰਦਾਰ ਸਲਾਹ ਕਿ ਤੁਸੀਂ ਧੂਆ ਸੁਚਕ ਯੰਤ ਲਗਵਾਓ। ਤੁਸੀ ਇਸਦੀ ਨੇਮਪੂਰਵਕ ਪਰਖ ਕਰਦੇ ਰਹੋ, ਅਤੇ ਜੇਕਰ ਇਹ ਬੀਪ ਕਰਨ ਲਗਦਾ ਹੈ ਤਾਂ ਬੈਟਰੀ ਬਦਲੋ।
- ਸਿਗਰਟ। ਸੁਨਿਸਚਿਤ ਕਰੋ ਕਿ ਸਾਰੀਆ ਸਿਗਰਟਾਂ ਪੂਰੀ ਤਰ੍ਹਾਂ ਬੁਝਾ ਦਿੱਤੀਆਂ ਗਇਆ ਹਨ।
- ਗੈਸ, ਬਿਜਲੀ ਦੀ ਅੱਗ ਜਾ ਹੀਟਰਾਂ ਦੇ ਉਤੇ ਕੱਪਡ਼ੇ ਨਾ ਸੁਕਾਓ।
- ਚਿਪ ਪੈਨ ਦੀ ਵਰਤੋਂ ਕਰਦੇ ਸਮੇਂ ਰਸੋਈ ਤੋ ਬਾਹਰ ਨਾ ਜਾਓ।
- ਬਿਸਤਰ ਵਿੱਚ ਸਿਗਰਟ ਨਾ ਪੀਓ।
ਕਾਰਬਨ ਮੋਨੋਆੱਕਸਾਈਡ ਦੀ ਹਵਾਡ਼ ਨੂੰ ਬਨਣ ਤੋ ਰੋਕਣਾ
- ਨੁਕਸਦਾਰ ਗੈਸ ਉਪਰਕਣ ਕਾਰਬਨ ਮੋਨੋਆੱਕਸਾਈਡ ਦੀ ਹਵਾਡ਼ ਪੈਦਾ ਕਰ ਸਕਦੇ ਹਨ। ਇਹ ਜਹਿਰੀਲੀ ਹੈ ਅਤੇ ਮਾਰ ਸਕਦੀ ਹੈ।
- ਸਾਡੇ ਕੋਲੋ ਸਥਾਪਤ ਕਿਤੇ ਗਏ ਉਪਰਕਰਣਾਂ ਦੀ ਅਸੀਂ ਸਰਵਿਸ ਅਤੇ ਮੁਰੰਮਤ ਕਰਦੇ ਹਾਂ, ਅਤੇ ਸਾਲ ਵਿੱਚ ਇੱਕ ਵਾਰ ਗੈਸ ਸੁਰੱਖਿਆ ਜਾਂਚ ਕਰਦੇ ਹਾਂ। ਕਨੂੰਨ ਅਨੁਸਾਰ, ਤੁਹਾਨੂੰ ਇਹ ਸੁਰੱਖਿਆ ਜਾਂਚ ਕਰਨ ਦੇਣ ਲਈ ਸਾਨੂੰ ਆਪਣੇ ਘਰ ਅੰਦਰ ਆਉਂਣ ਦੇਣਾ ਚਾਹੀਦਾ ਹੈ।
- ਕਮਰਿਆਂ ਨੂੰ ਪੂਰੀ ਤਰ੍ਹਾਂ ਹਵਾਦਾਰ ਰੱਖੇ ਅਤੇ ਇਸ ਗਲ ਦਾ ਖਯਾਲ ਰਖੋ ਕੀ ਹਵਾਕਸ਼ ਰੁਕੇ ਜਾਂ ਬੰਦ ਨਾ ਹੋਣ।
- ਆਪਣੇ ਗੈਸ ਉਪਕਰਣਾਂ ਨੂੰ ਜੋਡਨ ਲਈ ਅਤੇ ਸਰਵਿਸ ਦੇ ਲਈ ਕੋਰਗੀ ਪੰਜੀਕ੍ਰਿਤ ਸਥਾਪਕ ਵਰਤੋ।
ਪਾਣੀ ਭਰਣ ਤੋਂ ਰੋਕਣਾ
- ਪਾਣੀ ਚਲਦਾ ਛੱਡ ਕੇ ਬਾਥ ਵਿੱਚੋਂ ਬਾਹਰ ਨਾ ਜਾਓ।
- ਸੁਨਿਸ਼ਚਿਤ ਕਰੋ ਕਿ ਵਾੱਸ਼ਿੰਗ ਮਸ਼ੀਨਾਂ ਠੀਕ ਤਰੀਕੇ ਨਾਲ ਪਲੰਬ ਕੀਤੀਆਂ ਗਈਆਂ ਹਨ।
- ਜੇਕਰ ਕੋਈ ਪਾਈਪ ਫੱਟ ਜਾਂਦੀ ਹੈ, ਰੋਕ-ਟੂਟੀ ਤੋਂ ਪਾਣੀ ਬੰਦ ਕਰ ਦਿਓ। ਇਹ ਆਮ ਤੌਰ ਤੇ ਰਸੋਈ ਸਿੰਕ ਦੇ ਹੇਠਾਂ ਹੁੰਦੀ ਹੈ। ਪਾਣੀ ਦੇ ਹੀਟਰ ਵੀ ਬੰਦ ਕਰ ਦਿਓ। ਟੈਂਕ ਵਿੱਚੋਂ ਪਾਣੀ ਦੇ ਨਿਕਾਸ ਲਈ ਸਾਰੀਆਂ ਟੈਪਾਂ ਆੱਨ ਕਰ ਦਿਓ ਅਤੇ ਪਿਰ ਬੰਦ ਕਰ ਦਿਓ।
ਬਿਜਲੀ-ਸਬੰਧੀ ਸੁਰੱਖਿਆ
- ਉਪਕਰਣ ਵਰਤੋਂ ਵਿੱਚ ਨਾ ਹੋਣ ਤਾਂ ਪਲੱਗਕੱਢ ਦਿਓ।
- ਢਿੱਲੇ ਜਾਂ ਨੁਕਸਦਾਰ ਸਵਿੱਚਾਂ, ਪਲੱਗਾਂ ਜਾਂ ਸੌਕੇਟਾਂ ਨੂੰ ਕੱਢ ਦਿਓ। ਉਸ ਸਰਕਟ ਲਈ ਸਪਲਾਈ ਬੰਦ ਕਰ ਦਿਓ। ਉਪਯੋਗੀ ਸੁਝਾ ਵੇ ਖੋ। ਉਪਕਰਣਾਂ ਦੇ ਪਲੱਗ ਕੱਢ ਦਿਓ ਅਤੇ ਹਾਉਜ਼ਿੰਗ ਸੰਪਰਕ ਕੇਂਦਰ ਨਾਲ ਸੰਪਰਕ ਕਰੋ।
- ਨੰਗੀਆਂ ਤਾਰਾਂ ਜਾਂ ਗਿੱਲੇ ਸਾਜ-ਸਮਾਨ ਨੂੰ ਨਾ ਛੂਹੋ। ਕਨਜੂਮਰ ਯੁਨਿਟ ਤੋਂ ਉਸ ਸਰਕਟ ਲਈ ਸਪਲਾਈ ਨੂੰ ਬੰਦ ਕਰ ਦਿਓ।
- ਦੋਹਰੇ ਅਡੈਪਟਰ ਨਾ ਵਰਤੋ। ਇੱਕ ਸੌਕੇਟ ਵਿੱਕ ਇੱਕ ਸਮੇਂ ਇੱਕ ਹੀ ਉਪਕਰਣ ਵਰਤੋ। ਜ਼ਰੂਰੀ ਹੋਵੇ, ਤਾਂ ਬਹੁ-ਪੁਆਇੰਟ ਅਕਸਟੈਸ਼ਨ ਵਰਤੋਂ।
- ਸਾਡੀ ਅਨੁਮਤੀ ਅਤੇ ਸਲਾਹ ਲਏ ਬਿਨ੍ਹਾਂ ਨਵਾਂ ਬਿਜਲੀ-ਸਬੰਧੀ ਸਾਜ-ਸਮਾਨ ਸਥਾਪਤ ਨਾ ਕਰੋ, ਜਿਵੇਂ ਸ਼ਾਵਰ।
- ਕੋਈ ਨੁਕਸ ਹੋਵੇ ਤਾਂ ਤੁਰੰਤ ਸਾਨੂੰ ਰਿਪੋਰਟ ਕਰੋ।
ਦਰਵਾਜਾ ਪ੍ਰਵੇਸ਼ ਪ੍ਰਣਾਲੀ
ਸੁਰੱਖਿਆ ਬਣਾਈ ਰੱਖਣ ਲਈ :
- ਸੁਨਿਸ਼ਚਿਤ ਕਰੋ ਕਿ ਤੁਹਾਡੇ ਪਿੱਛੇ ਦਰਵਾਜਾ ਬੰਦ ਹੋ ਜਾਂਦਾ ਹੈ
- ਕਦੀ ਵੀ ਪ੍ਰਵੇਸ਼ ਦਰਵਾਜਾ ਕਿਸੀ ਵੀ ਥਮ੍ਹੀ ਨਾਲ ਖੁੱਲਾ ਨਾ ਛੱਡੋ
- ਕੋਸ਼ਿਸ਼ ਕਰੋ ਕਿ ਜਿਹਡ਼ੇ ਲੋਕ ਬਲਾੱਕ ਵਿੱਚ ਨਹੀਂ ਰਹਿੰਦੇ ਤੁਹਾਡੇ ਪਿੱਛੇ ਨਾ ਆਉਂਣ ਭਾਵੇਂ ਉਹ ਸੱਚੇ ਜਾਪਦੇ ਹੋਨ।
ਸੁਰੱਖਿਆ
- ਜੇਕਰ ਤੁਹਾਡੇ ਕੋਲ ਦਰਵਾਜਾ ਨਿਰੀਖਕ (ਝੀਤ) ਹੈ, ਤਾਂ ਦਰਵਾਜਾ ਖੋਲਣ ਤੋ ਪਹਿਲਾਂ ਦੇਖਣ ਲਈ ਜਾਂਚ ਕਰੋ ਕਿ ਦਰਵਾਜੇ ਤੇ ਕੌਣ ਖਡ਼ਾ ਹੈ।
- ਜੇਕਰ ਤੁਹਾਡੇ ਕੋਲ ਚੇਨ ਹੈ, ਤਾਂ ਦਰਵਾਜਾ ਖੋਲਦੇ ਸਮੇਂ ਇਸਨੂੰ ਲਗਾ ਕੇ ਰੱਖੇ।
- ਜੇਕਰ ਤੁਸੀਂ ਵਿਅਕਤੀ ਨੂੰ ਨਹੀਂ ਜਾਣਦੇ, ਤਾਂ ਉਸਨੂੰ ਆਪਣੀ ਪਛਾਣ ਦਿਖਾਉਂਣ ਲਈ ਕਹੋ, ਅਤੇ ਇਸਦੀ ਧਿਆਨ ਨਾਲ ਜਾਂਚ ਕਰੋ।
- ਜੇਕਰ ਤੁਹਾਨੂੰ ਭਰੋਸਾ ਨਹੀਂ ਹੈ, ਤਾਂ ਉਸਨੂੰ ਬਾਹਰ ਉਡੀਕ ਕਰਨ ਲਈ ਕਹੋ, ਅਤੇ ਉਸ ਸੰਸਥਾ ਨੂੰ ਫ਼ੋਨ ਕਰੋ ਜਿਸ ਵੱਲੋਂ ਉਹ ਆਏ ਦੱਸਦੇ ਹਨ।
- ਜੇਕਰ ਕੋਈ ਵਿਅਕਤੀ ਕਹਿੰਦਾ ਹੈ ਕਿ ਉਹ ਹੈਕਨੀ ਹੋਮਸ ਵੱਲੋਂ ਮੁਰੰਮਤ ਦਾ ਕੰਮ ਕਰਨ ਲਈ ਆਇਆ ਹੈ, ਉਨ੍ਹਾਂ ਦੀਆਂ ਕਾਰਜ ਹਿਦਾਇਤਾਂ ਦੀ ਜਾਂਚ ਕਰੋ ਅਤੇ ਦੇਖੋ ਕਿ ਇਹ ਉਸ ਕਾਰਜ ਨੰਬਰ ਨਾਲ ਮੇਲ ਖਾਂਦੀਆਂ ਹਨ ਜੋ ਅਸੀਂ ਤੁਹਾਨੂੰ ਦਿੱਤਾ ਹੈ। ਜੇਕਰ ਨਹੀਂ, ਤਾਂ ਹਾਉਜ਼ਿੰਗ ਸੰਪਰਕ ਕੇਂਦਰ ਨਾਲ ਸੰਪਰਕ ਕਰੇ।
- ਸ਼ਾਮ ਨੂੰ ਜਦੋਂ ਤੁਸੀਂ ਘਰੋਂ ਬਾਹਰ ਜਾਂਦੇ ਹੋ, ਤਾਂ ਪਰਦੇ ਬੰਦ ਕਰ ਕੇ ਜਾਓ ਅਤੇ ਮੁੱਖ ਕਮਰੇ ਦੀ ਲਾਈਟ ਔਨ ਰੱਖੋ।
- ਜਦੋਂ ਤੁਸੀਂ ਲੰਬੇ ਸਮੇ ਲਈ ਬਾਹਰ ਜਾਂਦੇ ਹੋ, ਤਾਂ ਲਿਵਿੰਗ ਰੂਮ ਦੀ ਲੈਂਪ ਨਾਲ ਟਾਈਮਰ ਬਿਠਾਕੇ ਜਾਓ ਤਾਂ ਕਿ ਘਰ ਵਿੱਚ ਕੋਈ ਹੈ ਇਸਤਰਾਹ ਦਿਖਾਈ ਦੇਵੇ।
- ਆਪਣੇ ਗੁਆਂਢੀ ਨਾਲ ਇੱਕ ਦੂਸਰੇ ਜੇ ਘਰ ਤੇ ਨਜ਼ਰ ਰੱਖਣ ਦੀ ਪ੍ਰਬੰਧ ਕਰੋ।
- ਜੇਕਰ ਤੁਸੀਂ 12 ਹਫ਼ਤੇ ਤੋਂ ਜ਼ਿਆਦਾ ਸਮੇਂ ਵਾਸਤੇ ਜਾ ਰਹੇ ਹੋ, ਤਾਂ ਤੁਹਾਡੇ ਲਈ ਸਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਤੁਸੀਂ ਕਦੋਂ ਵਾਪਸ ਆ ਰਹੇ ਹੋ ਅਤੇ ਕਿਵੇਂ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ।
