ਮੁਰੰਮਤ ਹੁੰਗਾਰਾ ਸਮਾਂ
ਤੁਹਾਡੇ ਸਵਾਲਾਂ ਦੇ ਜਵਾਬ
ਮੈਨੂੰ ਮੁਰੰਮਤ ਜਾ ਕੰਮ ਕਰਵਾਉਂਣ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ?
ਜਦੋਂ ਤੁਸੀਂ ਕਿਸੇ ਮੁਰੰਮਤ ਦੀ ਰਿਪੋਰਟ ਕਰਦੇ ਹੋ, ਤਾਂ ਅਸੀਂ ਕੰਮ ਨੂੰ ਹੁੰਗਾਰਾ ਸਮਾਂ ਸ਼੍ਰੇਣੀ ਵਿੱਚ ਰੱਖਾਂਗੇ।
ਹਰ ਸ਼੍ਰੇਣੀ ਵਿੱਚ ਕੰਮ ਕੀਤੇ ਜਾਣ ਲਈ ਅਧਿਕਤਮ ਸਮਾਂ ਤਹਿ ਕੀਤਾ ਗਿਆ ਹੈ। ਸਾਡਾ ਹੁੰਗਾਰਾ ਸਮਾਂ ਵੇਖੋ। ਜੇਕਰ ਅਸੀਂ ਇਸਨੂੰ ਜ਼ਰੂਰੀ ਸਮਝਦੇ ਹਾਂ , ਤਾਂ ਪਹਿਲਾਂ ਮੁਰੰਮਤ ਨਿਰੀਖਕ ਕੰਮ ਦਾ ਮੁਆਇਨਾ ਕਰੇਗਾ। ਮੁਰੰਮਤ ਦੇ ਸਾਰੇ ਕੰਮਾਂ ਲਈ, ਸੰਕਟਕਾਲੀ ਕੰਮਾਂ ਨੂੰ ਛੱਡ ਕੇ, ਅਸੀਂ ਵਿਸ਼ੇਸ਼ ਸਵੇਰ ਜਾਂ ਦੁਪਹਿਰ ਦਾ ਸਮਾਂ ਨਿਰਧਾਰਤ ਕਰਦੇ ਹਾਂ ਜਦ ਮੁਰੰਮਤ ਕਰਮਚਾਰੀ ਜਾਂ ਨਿਰੀਖਕ ਆਵੇਗਾ।
ਕਿਰਾਏਦਾਰਾਂ ਦੇ ਮੁਰੰਮਤ ਦੇ ਹੱਕ ਨਿਯਮਾਂ ਤਹਿਤ ਤੁਹਾਨੂੰ ਸਮੇਂ ਦੀ ਤਹਿ ਅਵਧੀ ਵਿੱਚ ਕੁੱਝ ਮੁਰੰਮਤ ਦੇ ਕੰਮ ਕਰਵਾਉਂਣ ਦਾ ਹੱਕ ਹੈ। ਇਨ੍ਹਾਂ ਨੂੰ ਯੋਗ ਮੁਰੰਮਤਾਂ ਕਿਹਾ ਜਾਂਦਾ ਹੈ। ਜੇਕਰ ਤੁਹਾਡਾ ਮੁਰੰਮਤ ਦਾ ਕੰਮ ‘ ਯੋਗ ’ ਹੈ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ। ਕਿਰਾਏਦਾਰਾਂ ਦਾ ਮੁਰੰਮਤ ਕਰਵਾਉਂਣ ਦਾ ਹੱਕ ਵੇਖੋ।
ਜੇਕਰ ਜਦੋਂ ਮੁਰੰਮਤ ਕਰਮਚਾਰੀ ਆਉਂਦਾ ਹੈ ਅਤੇ ਮੈਂ ਘਰ ਨਹੀਂ ਹਾਂ ਤਾਂ ਕੀ?
ਜੇਕਰ ਮੁਰੰਮਤ ਕਰਮਚਾਰੀ ਸਹਿਮਤ ਹੋਏ ਸਮੇਂ ਤੇ ਆਉਂਦਾ ਹੈ ਅਤੇ ਤੁਸੀਂ ਘਰ ਵਿੱਚ ਨਹੀਂ ਹੋ, ਤਾਂ ਕੰਮ ਰੱਦ ਕਰ ਦਿੱਤਾ ਜਾਵੇਗਾ। ਜੇਕਰ ਤੁਸੀਂ ਫਿਰ ਵੀ ਸਾਡੇ ਕੋਲੋਂ ਕੰਮ ਕਰਵਾਉਂਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੁਰੰਮਤ ਰਿਪੋਰਟ ਕਰਨ ਦੀ ਪ੍ਰਕ੍ਰਿਆ ਫਿਰ ਸ਼ੁਰੂ ਕਰਨੀ ਪਵੇਗੀ। ਕਿਰਪਾ ਕਰਕੇ ਹਾਉਜ਼ਿੰਗ ਸੰਪਰਕ ਕੇਂਦਰ ਨਾਲ ਸੰਪਰਕ ਕਰੋ।
ਜੇਕਰ ਇਹ ਕੋਈ ਸੰਕਟਕਾਲੀ ਵੇਲਾ ਹੋਵੇਗਾ ਤਾਂ?
ਜੇਕਰ ਮੁਰੰਮਤਾਂ ਖ਼ਤਰੇ ਨੂੰ ਰੋਕਣ ਲਈ ਜ਼ਰੂਰੀ ਹਨ ਜਾਂ ਨਿਵਾਸੀ ਦੀ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀਆਂ ਹਨ, ਜਾਂ ਸੰਪੱਤੀ ਦਾ ਗੰਭੀਰ ਨੁਕਸਾਨ ਕਰ ਸਕਦੀਆਂ ਹਨ ਤਾਂ ਅਸੀਂ ਇਨ੍ਹਾਂ ਨੂੰ ਸੰਕਟਕਾਲੀ ਮੁਰੰਮਤਾਂ ਸਮਝਦੇ ਹਾਂ।
ਦਫ਼ਤਰ ਤੋਂ ਬਾਅਦ ਦੇ ਸਮੇਂ ਵਿੱਚ ਅਸੀਂ ਮੁਰੰਮਤ ਕਰਮਚਰੀਆਂ ਨੂੰ ਕੇਵਲ ਸੰਕਟਕਾਲੀ ਮੁਰੰਮਤ ਦੇ ਕੰਮ ਕਰਨ ਲਈ ਹੀ ਘੱਲਾਂਗੇ। ਇਨ੍ਹਾਂ ਦੀ ਰਿਪੋਰਟ ਹਾਉਜ਼ਿੰਗ ਸੰਪਰਕ ਕੇਂਦਰ ਜਾਂ ਟੀ.ਐਮ.ਓ. ਦਾ ‘ ਦਫ਼ਤਰ ਸਮੇਂ ਤੋਂ ਬਾਅਦ ਸੰਕਟ-ਕਾਲ ’ ਨੰਬਰ ਤੇ ਕਰਨੀ ਚਾਹੀਦੀ ਹੈ।
ਸਾਡਾ ਹੁੰਗਾਰਾ ਸਮਾਂ
ਜਦੋਂ ਤੁਸੀਂ ਸਾਨੂੰ ਕਿਸੇ ਮੁਰੰਮਤ ਦੇ ਕੰਮ ਦੀ ਰਿਪੋਰਟ ਦਿੰਦੇ ਹੋ ਤਾਂ ਅਸੀਂ ਸਮੱਸਿਆ ਦੀ ਕਿਸਮ ਅਤੇ ਹਾਲਾਤਾਂ ਦਾ ਮੁਲਾਂਕਣ ਕਰਕੇ, ਫਿਰ ਅਸੀਂ ਇਸਨੂੰ ਹੇਠਾਂ ਦਿੱਤੀਆੰ ਵਿੱਚੋਂ ਇੱਕ ਸ਼੍ਰੇਣੀ ਵਿੱਚ ਰੱਖਾਂਗੇ :
- ਤਤਕਾਲੀ - ਦੋ ਘੰਟੇ ਦੇ ਅੰਦਰ ਸੁਰੱਖਿਅਤ ਕਰੋ। ਜਦੋਂ ਜੀਵਨ ਜਾਂ ਸਰੀਰ ਦੇ ਕਿਸੇ ਅੰਗ ਨੂੰ ਸਹੀ ਵਿੱਚ ਕੋਈ ਖ਼ਤਰਾ ਹੋਵੇ, ਵੱਡਾ ਨੁਕਸਾਨ, ਪਾਣੀ ਭਰ ਜਾਵੇਂ ਜਾਂ ਘਰ ਅਸੁਰੱਖਿਅਤ ਹੋਵੇ।
- ਸੰਕਟਕਾਲ - 24 ਘੰਟੇ ਦੇ ਅੰਦਰ ਸੁਰੱਖਿਆਤ ਕਰੋ ( ਉਸੇ ਦਿਨ ਜੇਕਰ ਦੁਪਿਹਰ 12 ਵਜੇ ਤੋਂ ਪਹਿਲਾਂ ਰਿਪੋਰਟ ਕੀਤਾ ਜਾਂਦਾ ਹੈ) ਮੁਰੰਮਤ ਦੇ ਕੰਮ ਜਿਵੇਂ ਪਾਣੀ ਦਾ ਰਿਸਣਾ , ਗੁਸਲਖਾਨੇ ਦੀਆਂ ਰੁਕਾਵਟਾਂ ( ਜੇਕਰ ਤੁਹਾਡੇ ਘੱਰ ਵਿੱਚ ਕੇਵਲ ਇੱਕ ਹੀ ਗੁਸਲਖਾਨਾ ਹੈ) , ਤੁਹਾਡੇ ਘਰ ਵਿੱਚ ਪੀਣ ਵਾਲਾ ਪਾਣੀ, ਜਾਂ ਬਿਜਲੀ ਨਾ ਹੋਵੇ।
- ਜ਼ਰੂਰੀ - ਮੁਰੰਮਤ ਦਾ ਕੰਮ 5 ਕਾਰੋਬਾਰੀ ਦਿਨਾਂ ਦੇ ਅੰਦਰ ਕੀਤਾ ਜਾਂਦਾ ਹੈ। ਛੋਟੇ ਮੁਰੰਮਤ ਦੇ ਕੰਮ ਜੋ ਕਿਰਾਏਦਾਰ ਲਈ ਵਾਸਤਵਿਕ ਅਸੁਵਿਧਾ ਹਟਾਉਂਣ ਲਈ, ਸੰਪੱਤੀ ਨੂੰ ਹੋਣ ਵਾਲੇ ਤਤਕਾਲੀ ਨੁਕਸਾਨ ਨੂੰ ਰੋਕਣ ਲਈ, ਜਾਂ ਜਿੱਥੇ ਸਿਹਤ ਸਈ ਸੰਭਾਵਿਤ ਖ਼ਤਰਾ ਜਾਂ ਸੁਰੱਖਿਆ ਦਾ ਜੋਖ਼ਮ ਹੋਵੇ ਤਾਂ ਕਰਨੇ ਜ਼ਰੂਰੀ ਹਨ।
- ਸਧਾਰਨ - 20 ਦਿਨਾਂ ਦੇ ਅੰਦਰ ਪੂਰਾ ਕਰੋ। ( ਆਮ ਤੌਰ ਤੇ 3-10 ਦਿਨਾਂ ਦੇ ਅੰਦਰ ਮਿਲਣ ਦਾ ਵੇਲਾ ਤਹਿ ਕਰਕੇ ) ਜਦੋਂ ਮੁਰੰਮਤ ਦਾ ਕੰਮ ਘਰ ਵਿੱਚ ਰਹਿੰਣ ਵਾਲਿਆਂ ਲਈ ਜਾਂ ਜਨਤਾ ਲਈ ਕੋਈ ਤਤਕਾਲੀ ਅਸੁਵਿਧਾ ਜਾਂ ਖਤਰਾ ਪੈਦਾ ਨਹੀਂ ਕਰਦਾ।
ਕਿਰਾਏਦਾਰਾਂ ਦਾ ਮੁਰੰਮਤ ਕਰਵਾਉਂਣ ਦਾ ਹੱਕ
ਮੁਰੰਮਤ ਕਰਵਾਉਂਣ ਦਾ ਹੱਕ ਸਕੀਮ ਦੇ ਤਹਿਤ, ਸਾਡੇ ਲਈ ਮੁਰੰਮਤ ਦੇ ਕੁੱਝ ਜ਼ਰੂਰੀ ਕੰਮ ਸਮੇਂ ਦੀ ਤਹਿ ਕੀਤੀ ਸੀਮਾਂ ਦੇ ਅੰਦਰ ਕਰਨੇ ਜ਼ਰੂਰੀ ਹਨ। ਇਹ ਉਹ ਮੁਰੰਮਤਾਂ ਹਨ ਜਿਹਡ਼ੀਆਂ, ਜੇਕਰ ਸਮੇਂ ਸਿਰ ਨਹੀਂ ਕੀਤੀਆਂ ਜਾਂਦੀਆਂ, ਤਾਂ ਤੁਹਾਡੀ ਸਿਹਤ ਜਾਂ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਨ੍ਹਾਂ ਨੂੰ ‘ ਯੋਗ ’ ਮੁਰੰਮਤਾਂ ਕਿਹਾ ਜਾਂਦਾ ਹੈ। ਅਸੀਂ ਤੁਹਾਨੂੰ ਉਹ ਦਸਤੀ ਇਸ਼ਤਿਹਾਰ ਦੇ ਸਕਦੇ ਹਾਂ ਜਿਸਤੇ ਯੋਗ ਮੁਰੰਮਤਾਂ ਦੀ ਸੂਚੀ ਦਿੱਤੀ ਗਈ ਹੈ।
ਜੇਕਰ ਅਸੀ ਕੋਈ ਯੋਗ ਮੁਰੰਮਤ ਠੀਕ ਸਮੇਂ ਤੇ ਪੂਰੀ ਨਹੀਂ ਕਰਦੇ, ਤਾਂ ਤੁਹਾਡੇ ਕੋਲ ਸਾਨੂੰ ਕੰਮ ਕਰਵਾਉਣ ਵਾਸਤੇ ਕੋਈ ਹੋਰ ਠੇਕੇਦਾਰ ਲੈਣ ਲਈ ਕਹਿਣ ਦਾ ਹੱਕ ਹੈ। ਜੇਕਰ ਦੂਜਾ ਠੇਕੇਦਾਰ ਵੀ ਕੰਮ ਕਰਨ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਤੁਸੀਂ ਮੁਆਵਜਾ ਲੈਣ ਦੇ ਹੱਕਦਾਰ ਹੋ।
ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੁਆਵਜੇ ਵਾਸਤੇ ਦਰਖਾਸਤ ਕਰਨ ਦੇ ਹੱਕਦਾਰ ਹੋ ਸਕਦੇ ਹੋ ਤਾਂ ਹਾਉਜ਼ਿੰਗ ਸੰਪਰਕ ਕੇਂਦਰ ਜਾਂ ਆਪਣੇ ਟੀ.ਐਮ.ਓ. ਨੂੰ ਫ਼ੋਨ ਕਰੋ।
ਚੇਤਾਵਨੀ। ਜੇਕਰ ਤੁਸੀਂ ਕੋਈ ਸੰਕਟਕਾਲੀ ਮੁਰੰਮਤ ਰਿਪੋਰਟ ਕਰਦੇ ਹੋ , ਤਾਂ ਤੁਹਾਡੇ ਲਈ ਮੁਰੰਮਤ ਕਰਨ ਵਾਲੇ ਕਰਮਚਾਰੀ ਦੀ ਉਡੀਕ ਕਰਨੀ ਜ਼ਰੂਰੀ ਹੈ। ਜੇਕਰ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਉਸਦਾ ਸਮਾਂ ਬਰਬਾਦ ਕੀਤਾ ਹੈ ਇਸਲਈ ਤੁਹਾਨੂੰ ਖਰਚਾ ਦੇਣਾ ਪਵੇਗਾ।
