ਮੁਰੰਮਤਾਂ ਬਾਰੇ ਦੱਸਣਾ
ਤੁਸੀਂ ਸਾਡੇ ਹਾਉਜ਼ਿੰਗ ਸੰਪਰਕ ਕੇਂਦਰ ਵਿੱਚ ਦਿਨ ਵਿੱਚ 24 ਘੰਟੇ, ਹਫ਼ਤੇ ਵਿੱਚ 7 ਦਿਨ ਕਿਸੇ ਵੀ ਮੁਰੰਮਤ ਸਮੱਸਿਆ ਦੀ ਰਿਪੋਰਟ ਕਰ ਸਕਦੇ ਹੋ। ਕਿਰਪਾ ਕਰਕੇ ਸਾਨੂੰ ਆਪਣੀ ਮੁਰੰਮਤ ਬਾਰੇ ਜਿੰਨੀ ਜਾਣਕਾਰੀ ਸੰਭਵ ਹੋਵੇ ਦਿਓ।
ਤੁਹਾਡੇ ਸਵਾਲਾਂ ਦੇ ਜਵਾਬ
ਮੁਰੰਮਤ ਦੇ ਕੰਮਾਂ ਲਈ ਮੈਂ ਕਿਸ ਨਾਲ ਸੰਪਰਕ ਕਰਾਂ?
ਸਭ ਤੋਂ ਵਧੀਆ ਤਰੀਕਾ ਹੈ ਹਾਉਜ਼ਿੰਗ ਸੰਪਰਕ ਕੇਂਦਰ ਜਾਂ ਆਪਣੇ ਟੀ.ਐਮ.ਓ. ਨੂੰ ਫੋਨ ਕਰਨਾ। ਤੁਸੀਂ ਨੇਬਰਹੁੱਡ ਦਫ਼ਤਰ ਜਾਕੇ ਸੁਆਗਤ ਸਦਨ ਤੇ ਫ੍ਰੀਫ਼ੋਨ ਵੀ ਵਰਤ ਸਕਦੇ ਹੋ। ਜਦੋਂ ਤੁਸੀਂ ਕਿਸੇ ਮੁਰੰਮਤ ਦੇ ਕੰਮ ਦੀ ਰਿਪੋਰਟ ਕਰਦੇ ਹੋ ਤਾਂ ਸਾਨੂੰ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿਓ।
ਜੇਕਰ ਇਹ ਸੰਕਟਕਾਲੀਨ ਵੇਲਾ ਹੋਵੇ ਤਾਂ ?
ਦਫ਼ਤਰ ਦੇ ਸਮੇਂ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਸੰਕਟ ਹੈ ਤਾਂ ਤੁਹਾਨੂੰ ਆਪਣੇ ਹਾਉਜ਼ਿੰਗ ਸੰਪਰਕ ਕੇਂਦਰ ਜਾਂ ਟੀ.ਐਮ.ਓ. ਦਾ ‘ ਦਫ਼ਤਰ ਸਮੇਂ ਤੋਂ ਬਾਅਦ ਸੰਕਟ-ਕਾਲ’ ਨੰਬਰ ਤੇ ਸੰਪਰਕ ਕਰਨਾ ਚਾਹੀਦਾ ਹੈ।
ਇਸ ਕਿਤਾਬ ਦੇ ਪਿੱਛੇ ਦਿੱਤੀ ਗਈ ਸੰਪਰਕ ਸ਼ੀਟ ਵੇਖੋ। ਸੰਕਟਕਾਲੀਨ ਡਿਉਟੀ ਦੇ ਲਈ ਕਰਮਚਾਰੀ ਹਰ ਵੇਲੇ ਮੌਜੂਦ ਰਹਿੰਦੇ ਹਨ। ਪਰ ਨਿਸਚਿਤ ਕਰੋ ਕਿ ਇਹ ਸੱਚਮੁੱਚ ਸੰਕਟਕਾਲ ਹੈ, ਕਿਉਂਕਿ ਜਦੋਂ ਤੁਸੀਂ ਬਿਨ੍ਹਾਂ ਵਾਜਬ ਕਾਰਣ ਦੇ ਸਾਨੂੰ ਸੰਕਟਕਾਲ ਤੇ ਬੁਲਾਉਂਦੇ ਹੋ, ਜਾਂ ਜਦੋਂ ਅਸੀਂ ਸੰਕਟਕਾਲੀਨ ਕੰਮ ਕਰਨ ਵਾਸਤੇ ਆਉਂਦੇ ਹਾਂ ਤਾਂ ਤੁਸੀਂ ਘਰ ਵਿੱਚ ਨਹੀਂ ਹੁੰਦੇ, ਤਾਂ ਤੁਹਾਨੂੰ ਮੁਰੰਮਤ ਕਰਨ ਵਾਲੇ ਦੇ ਸਮੇਂ ਦਾ ਖਰਚਾ ਦੇਣਾ ਪੈ ਸਕਦਾ ਹੈ।
ਜੇਕਰ ਕੋਈ ਸੰਕਟ-ਕਾਲੀ ਮੁਰੰਮਤ ਕਰਨ ਵਾਸਤੇ ਸਾਨੂੰ ਤੁਹਾਡੇ ਘਰ ਦੇ ਅੰਦਰ ਆਉਂਣ ਦੀ ਲੋਡ਼ ਹੋਵੇ ਅਤੇ ਅਸੀਂ ਤੁਹਾਡੇ ਨਾਲ ਸੰਪਰਕ ਨਾ ਕਰ ਸਕੀਏ ਜਾਂ ਅਕਾਰਣ ਸਾਨੂੰ ਘਰ ਦੇ ਅੰਦਰ ਨਹੀਂ ਆਉਂਣ ਦਿੰਦੇ, ਤਾਂ ਅਸੀਂ ਜ਼ਬਰੀ ਅੰਦਰ ਆਵਾਂਗੇ।
ਮੁਰੰਮਤ ਦਾ ਕੰਮ ਕੌਣ ਕਰੇਗਾ?
ਹੈਕਨੀ ਦੇ ਵੱਖ-ਵੱਖ ਇਲਾਕਿਆਂ ਲਈ ਵੱਖ-ਵੱਖ ਠੇਕੇਦਾਰ ਹਨ। ਕੁੱਝ ਸਧਾਰਨ ਠੇਕੇਦਾਰ ਹਨ ਅਤੇ ਵਿਸ਼ੇਸ਼ੱਗ ਠੇਕੇਦਾਰ ਹਨ। ਸਾਰੇ ਮੁਰੰਮਤ ਕਰਮਚਾਰੀਆਂ ਨੂੰ ਆਪਣਾ ਪਛਾਣ-ਪੱਤਰ ਹਮੇਸ਼ਾਂ ਆਪਣੇ ਕੋਲ ਰੱਖਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕੋਈ ਸ਼ੱਕ ਹੋਵੇ ਤਾਂ ਹਮੇਸ਼ਾਂ ਉਨ੍ਹਾਂ ਦੀ ਪਛਾਣ ਦੀ ਜਾਂਚ ਕਰੋ ਅਤੇ ਹਾਉਜ਼ਿੰਗ ਸੰਪਰਕ ਕੇਂਦਰ ਜਾਂ ਟੀ.ਐਮ.ਓ. ਨੂੰ ਫ਼ੋਨ ਕਰੋ।
ਕਰਮਚਾਰੀ ਜਦੋਂ ਤੁਹਾਡੇ ਘਰ ਵਿੱਚ ਕੰਮ ਕਰਦੇ ਹਨ ਤਾਂ ਉਨ੍ਹਾਂ ਲਈ ਸਖ਼ਤ ਆਚਰਣ ਦੇ ਨਿਯਮ ਮੰਨਣਾਂ ਜ਼ਰੂਰੀ ਹੈ। ਮੁਰੰਮਤ ਦੇ ਮਿਆਰ ਦੇਖੋ।
ਜੋ ਸਾਨੂੰ ਜਾਨਣ ਦੀ ਲੋਡ਼ ਹੈ
- ਕਿਹਡ਼ੀ ਵਸਤ ਨੂੰ ਬਦਲਣ ਅਤੇ ਮੁਰੰਮਤ ਦੀ ਲੋਡ਼ ਹੈ ?
- ਸਮੱਸਿਆ ਕੀ ਹੈ ਜਿਵੇਂ : ਕੀ ਇਹ ਢਿੱਲੀ, ਰਿਸਦੀ ਜਾਂ ਟੁੱਟ ਗਈ ਹੈ ?
- ਕਿਹਡ਼ੀ ਚੀਜ਼ ਸਮੱਸਿਆ ਪੈਦਾ ਕਰ ਰਹੀ ਹੈ ?
- ਇਹ ਕੀ ਹੈ : ਅੰਦਰ ਦਾ ਕਿਹਡ਼ਾ ਕਮਰਾ ਜਾਂ ਬਾਹਰ ਦਾ ਟਿਕਾਣਾ ?
- ਕੀ ਤੁਸੀਂ ਉਸ ਵਸਤ ਦਾ ਵਰਨਣ ਕਰ ਸਕਦੇ ਹੋ : ਇਸਦੀ ਕਿਸਮ, ਅਕਾਰ, ਬਣਤਰ ਜਾਂ ਰੰਗ ਕੀ ਹੈ ?
- ਇਹ ਕਾਹਦੀ ਬਣੀ ਹੋਈ ਹੈ : ਲੱਕਡ਼, ਧਾਤ ਜਾਂ ਪਲਾਸਟਿਕ ?
- ਸਮੱਸਿਆ ਕਿੰਨੀ ਵੱਡੀ ਹੈ : ਕਿੰਨਾ ਖੇਤਰ ਜਾਂ ਲੰਮਾਈ ਪ੍ਰਭਾਵਿਤ ਹੈ ?
- ਕੀ ਇਸ ਨਾਲ ਹੋਰ ਕੋਈ ਸਮੱਸਿਆ ਜਾਂ ਨੁਕਸਾਨ ਹੋ ਰਿਹਾ ਹੈ ?
ਜਦੋਂ ਤੁਸੀਂ ਫ਼ੋਨ ਕਰਦੇ ਹੋ
ਸਾਨੂੰ ਆਪਣਾ ਨਾਂ, ਪਤਾ, ਫ਼ੋਨ ਨੰਬਰ ਅਤੇ ਉਸ ਮੁਰੰਮਤ ਦੇ ਵੇਰ੍ਹਵੇ ਦੱਸੋ ਜੋ ਕੀਤੇ ਜਾਣ ਦੀ ਲੋਡ਼ ਹੈ।
ਅਸੀਂ ਸਮੱਸਿਆ ਬਾਰੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਇਹ ਦੱਸਾਂਗੇ :
- ਕਿ ਕੰਮ ਦਾ ਹੁੱਕਮ ਤੁਰੰਤ ਦਿੱਤਾ ਜਾਵੇਗਾ , ਜਾਂ ਕਿਸੇ ਸਰਵੇਖਣਕਰਤਾ ਨੂੰ ਆ ਕੇ ਕੀਤੇ ਜਾਣ ਵਾਲੇ ਕੰਮ ਦਾ ਮੁਲਾਂਕਣ ਕਰਨ ਦੀ ਲੋਡ਼ ਹੈ।
- ਜੇਕਰ ਇਹ ਹੁੱਕਮ ਹੈ, ਤਾਂ ਜਵਾਬ ਸ਼੍ਰੇਣੀ, ਜਿਸ ਵਿੱਚ ਇਹ ਆਉਂਦਾ ਹੈ
- ਇੱਕ ਕਾਰਜ ਅੰਕ , ਜੋ ਤੁਸੀ ਮੁਰੰਮਤ ਕਰਮਚਾਰੀ ਦੇ ਹੁੱਕਮ ਤੋਂ ਜਾਂਚ ਸਕਦੇ ਹੋ ਜਦੋਂ ਉਹ ਆਉਂਦੇ ਹਨ।
ਸਮੇਂ ਦਾ ਪ੍ਰਬੰਧ ਕਰਨਾ
ਅਸੀਂ ਗੱਲਬਾਤ ਕਰਾਂਗੇ ਕਿ ਦਿਨ ਦੇ ਕਿਸੇ ਵੇਲੇ ਮੁਰੰਮਤ ਕਰਮਚਾਰੀ ਨੂੰ ਕੰਮ ਕਰਨ ਲਈ ਘੱਰ ਵਿੱਚ ਲੈਣ ਲਈ ਤੁਸੀਂ ਘਰ ਵਿੱਚ ਰਹਿ ਸਕਦੇ ਹੋ।
ਸਾਰੇ ਬਹੁਤ ਜ਼ਰੂਰੀ ਅਤੇ ਸਧਾਰਣ ਸ਼੍ਰੇਣੀ ਦੀਆਂ ਮੁਰੰਮਤਾਂ ਲਈ ਅਸੀਂ ਕੋਈ ਸਵੇਰ ਦਾ ਵੇਲਾ ( ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ) ਜਾਂ ਬਾਅਦ ਦੁਪਹਿਰ ( ਦੁਪਹਿਰ 12 ਵਜੇ ਤੋਂ ਸ਼ਾਮ 4.30 ਵਜੇ ਤੱਕ ) ਦਾ ਵੇਲੇ ਤੇ ਸਹਿਮਤ ਹੋਵਾਂਗੇ ਜਦ ਮੁਰੰਮਤ ਕਰਨ ਵਾਲਾ ਆਵੇਗਾ। ਜੇਕਰ ਤੁਸੀਂ ਉਸ ਸਹਿਮਤ ਹੋਏ ਸਮੇਂ ਵਿੱਚ ਘਰ ਨਹੀਂ ਰਹਿੰਦੇ ਤਾਂ ਕਾਰਜ ਰੱਦ ਕਰ ਦਿੱਤਾ ਜਾਵੇਗਾ। ਤੁਹਾਨੂੰ ਦੁਬਾਰਾ ਮੁਰੰਮਤ ਦੇ ਲਈ ਸਾਨੂੰ ਰਿਪੋਰਟ ਦੇਣੀ ਪਵੇਗੀ।
ਜਦੋਂ ਕੰਮ ਹੋ ਜਾਂਦਾ ਹੈ
ਕੰਮ ਪੂਰਾ ਹੋ ਜਾਣ ਤੋਂ ਬਾਅਦ , ਮੁਰੰਮਤ ਕਰਮਾਚਾਰੀ ਤੁਹਾਨੂੰ ਦਸਤਖ਼ਤ ਕਰਨ ਲਈ ਕਹੇਗਾ ਕਿ ਉਸਨੇ ਮੁਰੰਮਤ ਦਾ ਕੰਮ ਕਰ ਦਿੱਤਾ ਹੈ।
