ਤੁਹਾਡੀਆਂ ਮੁਰੰਮਤ ਦੀਆਂ ਜ਼ਿੰਮੇਵਾਰੀਆਂ

ਤੁਹਾਡੀਆਂ ਆਮ ਜ਼ਿੰਮੇਵਾਰੀਆਂ

ਤੁਹਾਡੀਆਂ ਕੁੱਝ ਆਮ ਜ਼ਿੰਮੇਵਾਰੀਆਂ ਹਨ :

ਨੁਕਸਾਨ ਅਤੇ ਖਰਚਾ

ਜੇਕਰ ਤੁਸੀਂ, ਜਾਂ ਤੁਹਾਡੇ ਘਰ ਵਿੱਚੋਂ ਕੋਈ ਵੀ ਵਿਅਕਤੀ ( ਮੁਲਾਕਾਤੀਆਂ ਅਤੇ ਬੱਚਿਆਂ ਸਮੇਤ ), ਤੁਹਾਡੇ ਘਰ ਦਾ ਨੁਕਸਾਨ ਕਰਦਾ ਹੈ, ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸਦੀ ਮੁਰੰਮਤ ਕੀਤੇ ਜਾਂਣ ਦਾ ਪ੍ਰਬੰਧ ਅਤੇ ਭੁਗਤਾਨ ਕਰੋ।

ਤੁਸੀਂ ਕਿਸੇ ਚੰਗੇ ਸਥਾਨਕ ਠੇਕੇਦਾਰ ਨੂੰ ਬੁਲਾ ਸਕਦੇ ਹੋ ਜਾਂ ਕੰਮ ਕਰਨ ਲਈ ਸਾਨੂੰ ਕਹਿ ਸਕਦੇ ਹੋ। ਜੇਕਰ ਤੁਸੀਂ ਇਹ ਕੰਮ ਸਾਡੇ ਕੋਲੋਂ ਕਰਵਾਉਂਣਾ ਚਾਹੁੰਦੇ ਹੋ ਤਾਂ ਸਾਡੇ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਪੂਰੇ ਖਰਚੇ ਦਾ ਭੁਗਤਾਨ ਕਰਨਾ ਪਵੇਗਾ। ਹਿਫਾਜ਼ਤ ਅਤੇ ਸੁਰੱਖਿਆ ਦੇ ਕਾਰਣਾਂ ਕਰਕੇ, ਜੇਕਰ ਉਹ ਮੁਰੰਮਤਾਂ ਸਾਨੂੰ ਕਰਨੀਆਂ ਪੈਂਦੀਆਂ ਹਨ ਜਿਨ੍ਹਾਂ ਨੂੰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ, ਤਾਂ ਅਸੀਂ ਕੰਮ ਕਰਨ ਦਾ ਖਰਚਾ ਤੁਹਾਡੇ ਕੋਲੋਂ ਲੈ ਸਕਦੇ ਹਾਂ।

ਜੇਕਰ ਨੁਕਸਾਨ ਚੋਰੀ ਜਾਂ ਬਰਬਰਤਾ ਦੇ ਕਾਰਣ ਹੋਇਆ ਹੈ, ਤਾਂ ਅਸੀਂ ਇਸਦੀ ਮੁਰੰਮਤ ਕਰਵਾਉਂਣ ਦਾ ਪ੍ਰਬੰਧ ਕਰ ਸਕਦੇ ਹਾਂ, ਪਰ ਇਸਦਾ ਭੁਗਤਾਨ ਤੁਹਾਨੂੰ ਕਰਨਾ ਪਵੇਗਾ। ਫਿਰ ਵੀ, ਜੇਕਰ ਤੁਸੀਂ ਪੁਲਿਸ ਕੋਲੋਂ ਕ੍ਰਾਈਮ ਰਿਪੋਰਟ ਨੰਬਰ ਪ੍ਰਾਪਤ ਕਰ ਲੈਂਦੇ ਹੋ, ਤਾਂ ਤੁਸੀਂ ਆਪਣੇ ਘਰ ਦੇ ਸਮਾਨ ਦੇ ਬੀਮੇ ਤੇ ਮੁਰੰਮਤ ਦਾ ਖਰਚਾ ਮੰਗ ਸਕਦੇ ਹੋ।

ਜੇਕਰ ਤੁਸੀਂ ਆਪਣਾ ਘਰ ਛੱਡਣ ਦਾ ਫੈਸਲਾ ਕਰ ਲੈਂਦੇ ਹੋ, ਤਾਂ ਤੁਸੀਂ ਆਪਣੇ ਘਰ ਦੀ ਦੇਖਭਾਲ ਚੰਗੇ ਤਰੀਕੇ ਨਾਲ ਨਹੀਂ ਕੀਤੀ ਇਸਲਈ ਮੁਰੰਮਤ ਦੇ ਜਿਹਡ਼ੇ ਕੰਮ ਕਰਨ ਦੀ ਲੋਡ਼ ਪਵੇਗੀ ਉਨ੍ਹਾਂ ਦਾ ਖਰਚਾ ਅਸੀਂ ਤੁਹਾਡੇ ਤੇ ਪਾਵਾਂਗੇ।

ਆਪਣੇ ਘਰ ਵਿੱਚ ਤੁਹਾਡੀਆਂ ਜ਼ਿੰਮੇਵਾਰੀਆਂ

ਆਪਣੇ ਘਰ ਨੂੰ ਸਾਫ਼ ਰੱਖਣ ਅਤੇ ਠੀਕ ਤਰੀਕੇ ਨਾਲ ਸਜਾ ਕੇ ਰੱਖਣ ਅਤੇ ਮੁਰੰਮਤ ਦੇ ਕੁੱਝ ਕੰਮ ਕਰਵਾਉਂਣੇ ਤੁਹਾਡੀ ਜ਼ਿੰਮੇਵਾਰੀ ਹੈ :

ਜੇਕਰ ਤੁਸੀਂ ਵਢੇਰੀ ਉਮਰ ਦੇ ਜਾਂ ਅਯੋਗ ਵਿਅਕਤੀ ਹੋ ਅਤੇ ਤੁਹਾਡੀ ਮਦਦ ਕਰਨ ਵਾਲਾ ਕੋਈ ਨਹੀਂ ਹੈ, ਤਾਂ ਅਸੀਂ ਤੁਹਾਡੇ ਲਈ ਕੁੱਝ ਕਾਰਜ ਕਰ ਸਕਦੇ ਹਾਂ ਜਾਂ ਤੁਹਾਨੂੰ ਕਿਸੇ ਹੋਰ ਸੰਸਥਾਵਾਂ ਦੇ ਕੋਲ ਘੱਲਾਂਗੇ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ। ਜੇਕਰ ਤੁਸੀਂ ਆਪਣੀਆਂ ਜਿੰਮੇਵਾਰੀਆਂ ਪ੍ਰਤਿ ਯਕੀਨੀ ਨਹੀਂ ਹੋ, ਤਾਂ ਕਿਰਪਾ ਕਰਕੇ ਹਾਉਜ਼ਿੰਗ ਸੰਪਰਕ ਕੇਂਦਰ ਨੂੰ ਸੰਪਰਕ ਕਰੋ।