ਕਿਰਾਏ ਦਾ ਭੁਗਤਾਨ
ਤੁਹਾਡੇ ਕਿਰਾਏ ਦਾ ਸਮੇਂ ਸਿਰ ਭੁਗਤਾਨ ਹੋਣਾ ਜ਼ਰੂਰੀ ਹੈ। ਇਹ ਉਹ ਪੈਸਾ ਹੈ ਜੋ ਤੁਹਾਨੂੰ ਮਿਲਣ ਵਾਲੀਆਂ ਸੇਵਾਵਾਂ ਲਈ ਖਰਚ ਹੁੰਦਾ ਹੈ। ਹਰ ਹਫ਼ਤੇ ਸੋਮਵਾਰ ਨੂੰ ਸਾਡੇ ਕੋਲ ਭੁਗਤਾਨ ਦਾ ਪਹੁੰਚਣਾ ਜ਼ਰੂਰੀ ਹੈ। ਜੇਕਰ ਤੁਸੀਂ ਪੰਦਰਾਂ ਦਿਨ ਦਾ ਜਾਂ ਮਹੀਨੇ ਦੇ ਕਿਰਾਏ ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਪੇਸ਼ਗੀ ਵਿੱਚ ਭੁਗਤਾਨ ਕਰਨਾ ਚਾਹੀਦਾ ਹੈ, ਨਾ ਕਿ ਬਕਾਇਆਂ ਵਿੱਚ। ਭੁਗਤਾਨ ਕਰਨ ਦਾ ਸਭ ਦੋ ਸੌਖਾ ਤਰੀਕਾ ਹੈ ਸਿੱਧੀ ਕਟੌਤੀ।
ਤੁਹਾਡੇ ਸਵਾਲਾਂ ਦੇ ਜਵਾਬ
ਮੈਂ ਕਿੰਨਾ ਅਤੇ ਕਿੰਨੀ ਵਾਰ ਭੁਗਤਾਨ ਕਰਾਂ?
ਤੁਹਾਡਾ ਕਿਰਾਇਆ ਜਿੱਥੇ ਤੁਸੀਂ ਰਹਿੰਦੇ ਹੋ ਉਸ ਸੰਪੱਤੀ ਦੀ ਕਿਸਮ ਅਤੇ ਅਕਾਰ ਤੇ ਅਤੇ ਸਹੂਲਤਾਂ ਜਿਡ਼ੀਆਂ ਤੁਹਾਨੂੰ ਮਿਲਦੀਆਂ ਹਨ ਨਿਰਭਰ ਹੈ। ਭੁਗਤਾਨ ਹਫ਼ਤਾਵਰੀ ਹਰ ਸੋਮਵਾਰ ਨੂੰ ਦੇਣਯੋਗ ਹੈ। ਭੁਗਤਾਨ ਕਰਨ ਦਾ ਤਰੀਕਾ ਵੇਖੋ। ਜੇਕਰ ਤੁਸੀਂ ਭੁਗਤਾਨ ਚੈੱਕ ਰਾਹੀਂ ਕਰਦੇ ਹੋ ਤਾਂ ਇਹ London Borough of Hackney ( ਜਾਂ The Post Office Ltd. ਜੇਕਰ ਤੁਸੀਂ ਡਾਕ ਘਰ ਵਿੱਚ ਭੁਗਤਾਨ ਕਰ ਰਹੇ ਹੋ ) ਨੂੰ ਦੇਣਯੋਗ ਹੋਣਾ ਚਾਹੀਦਾ ਹੈ। ਚੈੱਕ ਦੇ ਪਿੱਛੇ ਆਪਣਾ ਨਾਂ, ਪਤਾ ਅਤੇ ਕਿਰਾਇਆ ਖਾਤਾ ਨੰਬਰ ਲਿੱਖੋ।
ਭੁਗਤਾਨ ਜੋ ਤੁਸੀਂ ਕਰਦੇ ਹੋ ਇਸ ਵਿੱਚ ਤੁਹਾਡਾ ਹਫ਼ਤੇ ਦਾ ਕਿਰਾਇਆ ਅਤੇ ਪਾਣੀ ਦੇ ਖਰਚੇ (ਤੁਹਾਡਾ ਕਾਉਂਸਿਲ ਟੈਕਸ ਅਲੱਗ ਭੁਗਤਾਨ ਹੈ) ਸ਼ਾਮਲ ਹਨ। ਕੁੱਝ ਸੰਪੱਤੀਆਂ ਲਈ ਭੁਗਤਾਨ ਵਿੱਚ ਸੇਵਾ ਅਤੇ ਦਰਬਾਨੀ ਖਰਚੇ ਜਾਂ ਸਾਂਝੇ ਤਾਪ ਖਰਚੇ ਸ਼ਾਮਲ ਹੁੰਦੇ ਹਨ। ਜੇਕਰ ਤੁਸੀਂ ਕਿਰਾਏ ਜਾਂ ਆਪਣੇ ਘਰ ਜਾਂ ਪਹਿਲੇ ਘਰ ਨੂੰ ਹੋਏ ਨੁਕਸਾਨ ਦੇ ਕਰਚੇ ਲਈ ਸਾਡੇ ਕਰਜ਼ਦਾਰ ਹੋ, ਤਾਂ ਤੁਸੀਂ ਹਰ ਹਫ਼ਤੇ ਕੁੱਝ ਵੱਧ ਰਾਸ਼ੀ ਦੇਉਗੇ ਜਦ ਤਕ ਇਹ ਭੁਗਤਾਨ ਪੂਰਾ ਨਹੀਂ ਹੋ ਜਾਂਦਾ। ਤੁਹਾਡੇ ਕਿਰਾਏ ਵਿੱਚ ਕਿਰਾਏਦਾਰ ਉਗਰਾਹੀ ਵੀ ਸ਼ਾਮਲ ਹੋਵੇਗੀ ਜੋ ਉਸ ਖਾਤੇ ਲਈ ਛੋਟਾ ਜਿਹਾ ਭੁਗਤਾਨ ਹੈ ਜੋ ਸਥਾਨਕ ਕਿਰਾਏਦਾਰ ਸਮੂਹਾਂ ਨੂੰ ਅਨੁਦਾਨ ਦਿੰਦਾ ਹੈ।
ਮੇਰੇ ਭੁਗਤਾਨਾਂ ਤੇ ਨਜ਼ਰ ਰੱਖਣਾ
ਹਰ ਵਾਰ ਜਦ ਤੁਸੀਂ ਭੁਗਤਾਨ (ਜੇਕਰ ਤੁਸੀ ਆਪਣੇ ਬੈਂਕ ਰਾਹੀਂ ਜਾਂ ਡਾਕ ਰਾਹੀਂ ਚੈੱਕ ਦੁਆਰਾ ਭੁਗਤਾਨ ਨਹੀਂ ਕਰਦੇ) ਕਰਦੇ ਹੋ ਤਾਂ ਤੁਹਾਨੂੰ ਇਸਦੀ ਰਸੀਦ ਜਾਂ ਭੁਗਤਾਨ ਦਾ ਹਵਾਲਾ ਨੰਬਰ ਦਿੱਤਾ ਜਾਵੇਗਾ। ਇਸਨੂੰ ਸੰਭਾਲ ਕੇ ਰੱਖੋ ਅਤੇ ਹਮੇਸ਼ਾਂ ਵੇਖੋ ਕਿ ਰਿਕਾਰਡ ਠੀਕ ਹਨ। ਹਰ 3 ਮਹੀਨੇ ਬਾਅਦ ਤੁਹਾਨੂੰ ਆਪਣੇ ਖਾਤੇ ਦਾ ਚਿੱਠਾ ਮਿਲੇਗੀ ਪਰ ਤੁਸੀਂ ਆਪਣੇ ਨੈਬਰਹੁੱਡ ਦਫ਼ਤਰ ਤੋਂ ਕਿਸੇ ਵੀ ਸਮੇਂ ਚਿੱਠਾ ਮੰਗ ਸਕਦੇ ਹੋ।
ਕੀ ਮੇਰਾ ਕਿਰਾਇਆ ਵਧਾ ਦਿੱਤਾ ਜਾਵੇਗਾ?
ਸਾਲ ਵਿੱਚ ਇੱਕ ਵਾਰ ਕਿਰਾਏ ਪੱਧਰਾਂ ਤੇ ਪੁਨਰ-ਵਿਚਾਰ ਕੀਤਾ ਜਾਂਦਾ ਹੈ। ਜੇਕਰ ਤੁਹਾਡਾ ਕਿਰਾਇਆ ਵੱਧ ਜਾਂਦਾ ਹੈ, ਤਾਂ ਇਸਦਾ ਭੁਗਤਾਨ ਕੀਤੇ ਜਾਣ ਤੋਂ ਘੱਟੋ-ਘੱਟ ਚਾਰ ਰਫ਼ਤੇ ਪਹਿਲਾਂ ਅਸੀਂ ਤੁਹਾਨੂੰ ਇਸ ਬਾਰੇ ਲਿੱਖਾਂਗੇ। ਕਿਰਾਏ ਵਿੱਚ ਵਾਧੇ ਆਮ ਤੌਰ ਤੇ ਪਹਿਲੀ ਅਪ੍ਰੈਲ ਤੋਂ ਪ੍ਰਭਾਵੀ ਹੁੰਦੇ ਹਨ।
ਭੁਗਤਾਨ ਕਰਨ ਦਾ ਤਰੀਕਾ
( ਪਤੇ, ਫ਼ੋਨ ਨੰਬਰ ਅਤੇ ਖੁੱਲਣ ਦੇ ਸਮਿਆਂ ਲਈ ਇਸ ਕਿਤਾਬ ਦੇ ਪਿੱਛੇ ਦਿੱਤੀ ਗਈ ਸੰਪਰਕ ਸ਼ੀਟ ਵੇਖੋ। )
- ਸਿੱਧੀ ਕਟੌਤੀ ਰਾਹੀਂ। ਆਪਣੇ ਨੇਬਰਹੁੱਡ ਦਫ਼ਤਰ ਤੋ ਤੁਸੀਂ ਫਾਰਮ ਪ੍ਰਾਪਤ ਕਰ ਸਕਦੇ ਹੋ। ਤੁਸੀਂ ਹਫ਼ਤੇ, ਪੰਦਰਾਂ ਦਿਨ ਜਾਂ ਮਹੀਨੇ ਲਈ ਭੁਗਤਾਨ ਕਰ ਸਕਦੇ ਹੋ।
- ਪੇ-ਪੁਆਇੰਟ ਚਿੰਨ੍ਹ ਵਿਖਾ ਰਹੀ ਕਿਸੇ ਵੀ ਪੋਸਟ ਆਫ਼ਿਸ, ਜਾਂ ਦੁਕਾਨ ਜਾਂ ਗਰਾਜ ਵਿਖੇ। ਤੁਹਾਡੇ ਲਈ ਆਪਣਾ ਭੁਗਤਾਨ, ਆਪਣੇ ਕਿਰਾਇਆ ਭੁਗਤਾਨ ਕਾਰਡ ਪੇਸ਼ ਕਰਕੇ ਹੀ ਕਰਨਾ ਜ਼ਰੂਰੀ ਹੈ। ਤੁਹਾਨੂੰ ਰਸੀਦ ਦਿੱਤੀ ਜਾਵੇਗੀ।
- ਆਪਣੇ ਬੈਂਕ ਰਾਹੀਂ। ਤੁਸੀਂ ਨਿਯਮਪੂਰਣ ਸਥਾਈ ਆਦੇਸ਼ ਦੇ ਸਕਦੇ ਹੋ ਜਾਂ ਤੁਸੀਂ ਉਨ੍ਹਾਂ ਨੂੰ ਹਰ ਵਾਰ ਭੁਗਤਾਨ ਵੇਲੇ ਫ਼ੋਨ (ਜਾਂ ਔਨ-ਲਾਈਨ ਜਾ ਸਕਦੇ ਹੋ ਜੇਕਰ ਤੁਹਾਡੇ ਕੋਲ ਇੰਟਰਨੈੱਟ ਬੈਂਕਿੰਗ ਸਹੂਲਤ ਹੈ) ਕਰ ਸਕਦੇ ਹੋ। ਤੁਹਾਡੇ ਲਈ ਉਨ੍ਹਾਂ ਨੂੰ ਸਾਡਾ ਬੈਂਕ ਖਾਤਾ ਨੰਬਰ (61155033), ਸਾਡਾ ਸੋਰਟ ਕੋਡ (08-90-30) ਅਤੇ ਤੁਹਾਡਾ ਕਿਰਾਇਆ ਖਾਤਾ ਨੰਬਰ ਅਤੇ ਰਾਸ਼ੀ ਜਿਸਦਾ ਤੁਸੀਂ ਭੁਗਤਾਨ ਕਰਨਾ ਚਾਹੁੰਦੇ ਹੋ ਦੇਣੇ ਜ਼ਰੂਰੀ ਹਨ।
- ਕਿਸੇ ਵੀ ਬੈਂਕ ਵਿਖੇ। ਤੁਹਾਨੂੰ ਬੈਂਕ ਗੀਰੋ ਕ੍ਰੈਡਿਟ ਫਾਰਮ ਵਿੱਚ ਆਪਣਾ ਕਿਰਾਇਆ ਖਾਤਾ ਨੰਬਰ, ਸਾਡਾ ਖਾਤਾ ਨੰਬਰ ਅਤੇ ਸੋਰਟ ਕੋਡ ਭਰਨ ਦੀ ਲੋਡ਼ ਹੈ। ਉੱਪਰ ਵੇਖੋ।
- www.hackneyhomes.org.uk ਵਿਖੇ ਔਨ-ਲਾਈਨ। ਤੁਹਾਨੂੰ ਆਪਣਾ ਕ੍ਰੈਡਿਟ ਜਾਂ ਡੈਬਿਟ ਕਾਰਡ ਨੰਬਰ ਅਤੇ ਆਪਣਾ ਕਿਰਾਇਆ ਖਾਤਾ ਨੰਬਰ ਦੇਣ ਦੀ ਲੋਡ਼ ਹੈ।
- ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ। 24 ਘੰਟੇ ਸ੍ਵੈ-ਚਲਿਤ ਨੰਬਰ 020 8356 5050, ਜਾਂ ਕੌਂਸਿਲ ਦੇ ਸੰਪਰਕ ਕੇਂਦਰ 020 8356 3000 (ਦਫ਼ਤਰੀ ਸਮੇਂ ਦੌਰਾਨ) ਤੇ ਫ਼ੋਨ ਕਰੇ ਜਾਂ ਆਪਣੇ ਨੇਬਰਹੁੱਡ ਦਫ਼ਤਰ ਵਿੱਚ ਜਾਓ।
- ਕੌਂਸਿਲ ਦੇ ਇੱਕ ਕੈਸ਼ ਦਫ਼ਤਰ ਵਿਖੇ। ਤੁਸੀ ਨਕਦੀ ਜਾਂ ਚੈੱਕ ਰਾਹੀਂ ਜਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਭੁਗਤਾਨ ਕਰ ਸਕਦੇ ਹੋ। ਤੁਹਾਨੂੰ ਆਪਣਾ ਕਿਰਾਇਆ ਭੁਗਤਾਨ ਕਾਰਡ ਨਾਲ ਲੈਕੇ ਜਾਣਾ ਚਾਹੀਦਾ ਹੈ। ਪਤੇ ਵਾਸਤੇ ਸੰਪਰਕ ਸ਼ੀਟ ਵੇਖੋ।
- ਟਾਉਨ ਹੌਲ ਕੈਸ਼ ਦਫ਼ਤਰ ਵਿਖੇ ਡਾਕ ਰਾਹੀਂ। ਕਿਰਪਾ ਕਰਕੇ ਭੁਗਤਾਨ ਸਾਡੇ ਤੱਕ ਪਹੁੰਚਣ ਲਈ 7 ਦਿਨਾਂ ਦਾ ਸਮਾਂ ਦਿਓ। ਚੈੱਕ ਜਾਂ ਪੋਸਟਲ ਔਰਡਰ ਘੱਲੋ( ਨਕਦ ਨਾ ਘੱਲੋ)।
- ਸਿੱਧੀ ਕਟੌਤੀ। ਅਸੀਂ ਤੁਹਾਡੇ ਮਿਹਨਤਾਨੇ ਅਤੇ ਲਾਭਾਂ ਤੋਂ ਤੁਹਾਡਾ ਕਿਰਾਇਆ ਕੱਟਣ ਦੀ ਵਿਵੱਸਥਾ ਕਰ ਸਕਦੇ ਹਾਂ। ਤੁਹਾਡਾ ਹਾਉਜ਼ਿੰਗ ਪ੍ਰਬੰਧਕ ਇਸ ਬਾਰੇ ਤੁਹਾਨੂੰ ਜ਼ਿਆਦਾ ਦੱਸ ਸਕਦਾ ਹੈ। ਪਤੇ ਵਾਸਤੇ ਸੰਪਰਕ ਸ਼ੀਟ ਵੇਖੋ ।
