ਘਰ ਬਦਲਣ ਦੇ ਹੋਰ ਤਰੀਕੇ
ਤੁਹਾਡੇ ਸਵਾਲਾਂ ਦੇ ਜਵਾਬ
ਕੀ ਮੈਂ ਕਿਸੇ ਹੋਰ ਕਿਰਾਏਦਾਰ ਨਾਲ ਘਰ ਦਾ ਵਟਾਂਦਰਾ ਕਰ ਸਕਦਾ ਹਾਂ?
ਹਾਂ। ਇਸਨੂੰ ‘ ਆਪਸੀ ਵਟਾਂਦਰਾ’ ਕਿਹਾ ਜਾਂਦਾ ਹੈ। ਇਸ ਵਿੱਚ ਸ਼ਾਮਲ ਕਿਰਾਏਦਾਰਾਂ ਨਾਲ ਘਰ ਦੇ ਵਟਾਂਦਰੇ ਤੋਂ ਪਹਿਲਾਂ ਉਨ੍ਹਾਂ ਦੇ ਮਕਾਨ-ਮਾਲਿਕਾਂ ਦੀ ਮਨਜ਼ੂਰੀ ਲੈਣ ਵਾਸਤੇ ਲਿੱਖਤੀ ਰੂਪ ਵਿੱਚ ਦਰਖਾਸਤ ਕਰਨ ਦੀ ਲੋਡ਼ ਹੈ। ਕਿਰਾਏਦਾਰੀ ਦਾ ਵਟਾਂਦਰਾ ਉਡੀਕ ਸੂਚੀ ਵਿੱਚ ਕਿਸੇ ਹੋਰ ਘਰ ਵਿੱਚ ਬਦਲਣ ਵਰਗਾ ਨਹੀਂ ਹੈ। ਕਿਸੇ ਹੋਰ ਕਿਰਾਏਦਾਰ ਨਾਲ ਘਰ ਦਾ ਵਟਾਂਦਰਾ ਕਰਨਾ ਵੇਖੋ।
ਮੇਰੇ ਨਾਲ ਘਰ ਦਾ ਵਟਾਂਦਰਾ ਕਰਨ ਵਾਲੇ ਵਿਅਕਤੀ ਨੂੰ ਮੈਂ ਕਿਵੇਂ ਲੱਭਾਂ?
ਕਿਸੇ ਨੂੰ ਵਟਾਂਦਰਾ ਕਰਨ ਲਈ ਲੱਭਣਾ ਤੁਹਾਡੀ ਜਿੰਮੇਵਾਰੀ ਹੈ। ਸਾਡੇ ਕੋਲ ਨੋਟਿਸ ਬੋਰਡ ਜਾਂ ਨੇਬਰਹੁੱਡ ਦਫ਼ਤਰਾਂ ਵਿੱਚ ਕਿਤਾਬਾਂ ਹਨ ਜੋ ਵਟਾਂਦਰਾ ਕਰਨ ਵਿੱਚ ਰੁਚੀ ਰੱਖਣ ਵਾਲੇ ਕਿਰਾਏਦਾਰਾਂ ਦੇ ਵੇਰਵਾ ਦਿੰਦੀਆਂ ਹਨ। ਜੇਕਰ ਤੁਸੀਂ ਆਪਣਾ ਨਾਂ ਬੋਰਡ ਜਾਂ ਕਿਤਾਬ ਵਿੱਚ ਦਾਖਲ ਕਰਾਉਣਾ ਹੈ ਤਾਂ ਤੁਹਾਨੂੰ ਇੱਕ ਫਾਰਮ ਭਰਨ ਦੀ ਲੋਡ਼ ਹੈ। ਵਟਾਂਦਰਾ ਕਰਨ ਵਾਲਿਆ ਦਾ ਮੂੰਹਜ਼ਬਾਨੀ, ਦੁਕਾਨਾਂ ਦੀਆਂ ਖਿਡ਼ਕੀਆਂ ਤੇ ਲੱਗੇ ਨੋਟਿਸਾਂ ਤੋਂ, ਜਾਂ ਅਖ਼ਬਾਰਾਂ ਵਿੱਚ ਦਿੱਤੇ ਇਸ਼ਤਿਹਾਰਾਂ ਤੋਂ ਵੀ ਪਤਾ ਕੀਤਾ ਜਾ ਸਕਦਾ ਹੈ।
ਕੀ ਮੈਂ ਹੈਕਨੀ ਇਲਾਕੇ ਤੋਂ ਬਾਹਰ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਰਹਿਣ ਲਈ ਜਾ ਸਕਦਾ ਹਾਂ?
ਹਾਂ। ਕਈ ਖਾਸ ਸਕੀਮਾਂ ਹਨ ਜਿਨ੍ਹਾਂ ਵਾਸਤੇ ਤੁਸੀਂ ਦਰਖਾਸਤ ਕਰ ਸਕਦੇ ਹੋ। ਘਰ ਬਦਲਣ ਦੇ ਲਈ ਖਾਸ ਸਕੀਮਾਂ ਵੇਖੋ। ਤੁਸੀਂ ਰਾਸ਼ਟਰੀ ਪੱਧਰ ਤੇ ਹੋਮਸ੍ਵੈਪ ਵਟਾਂਦਰਾ ਸਕੀਮ ਲਈ ਵੀ ਦਰਖਾਸਤ ਕਰ ਸਕਦੇ ਹੋ। ਤੁਹਾਨੂੰ ਆਪਣੇ ਨੇਬਰਹੁੱਡ ਦਫ਼ਤਰ ਤੋਂ ਇੱਕ ਫਾਰਮ ਮਿਲ ਸਕਦਾ ਹੋ। ਬਹੁਤ ਸਾਰੀਆਂ ਸਥਾਨਕ ਕੌਂਸਿਲਾਂ ਅਤੇ ਹਾਉਜ਼ਿੰਗ ਸੰਸਥਾਵਾਂ ਕੋਲ ਵੀ ਵਟਾਂਦਰਾ ਸੂਚੀ ਹੈ। ਕਿਸ ਨਾਲ ਸੰਪਰਕ ਕਰਨਾ ਹੈ ਇਹ ਲੱਭਣ ਲਈ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।
ਜੇ ਮੈਂ ਵਟਾਂਦਰਾ ਕਰਦਾ ਹਾਂ ਤਾਂ ਕੀ ਮੇਰਾ ਖ਼ਰਦਣ ਦਾ ਹੱਕ ਮੇਰੇ ਕੋਲ ਬਣਿਆਂ ਰਹਿੰਦਾ ਹੈ?
ਜੇਕਰ ਤੁਸੀਂ ਹੈਕਨੀ ਕੌਂਸਿਲ ਦੇ ਕਿਸੇ ਹੋਰ ਕਿਰਾਏਦਾਰ ਨਾਲ ਜਾਂ ਕਿਸੇ ਹੋਰ ਕੌਂਸਿਲ ਦੇ ਕਿਰਾਏਦਾਰ ਨਾਲ ਘਰ ਦਾ ਵਟਾਂਦਰਾ ਕਰਦੇ ਹੋ, ਤਾਂ ਆਮ ਤੌਰ ਤੇ ਇਹ ਹੱਕ ਤੁਹਾਡੇ ਕੋਲ ਬਣਿਆਂ ਰਹਿੰਦਾ ਹੈ। ਆਪਣਾ ਘਰ ਖ਼ਰੀਦਣਾ ਵੇਖੋ। ਜੇਕਰ ਤੁਸੀਂ ਕਿਸੇ ਹਾਉਜ਼ਿੰਗ ਸੰਸਥਾ ਦੇ ਕਿਰਾਏਦਾਰ ਦੇ ਨਾਲ ਵਟਾਂਦਰਾ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡੇ ਕੋਲ ਇਹ ਹੱਕ ਕਾਇਮ ਨਾ ਰਹਿਣ।
ਕਿਸੇ ਹੋਰ ਕਿਰਾਏਦਾਰ ਨਾਲ ਘਰ ਦਾ ਵਟਾਂਦਰਾ ਕਰਨਾ
ਜਦੋਂ ਦੋ ਜਾਂ ਵੱਧ ਕਿਰਾਏਦਾਰ ਘਰ ਵਟਾਂਦਰਾ ਕਰਦੇ ਹਨ ਤਾਂ ਇਸਨੂੰ ਆਪਸੀ ਵਟਾਂਦਰਾ ਕਿਹਾ ਜਾਂਦਾ ਹੈ। ਤੁਸੀ ਘਰ ਦਾ ਵਟਾਂਦਰਾ ਕਰ ਸਕਦੇ ਹੋ :
- ਹੈਕਨੀ ਕੌਂਸਿਲ ਦੇ ਕਿਸੇ ਹੋਰ ਕਿਰਾਏਦਾਰ ਨਾਲ
- ਕਿਸੇ ਹਾਉਜ਼ੰਗ ਸੰਸਥਾ ਦੇ ਕਿਰਾਏਦਾਰ ਨਾਲ
- ਕਿਸੇ ਹੋਰ ਕੌਂਸਿਲ ਦੇ ਕਿਰਾਏਦਾਰ ਨਾਲ।
ਤੁਹਾਡੇ ਲਈ ਵਟਾਂਦਰਾ ਕਰਨ ਦੀ ਅਨੁਮਤੀ ਲੈਣ ਵਾਸਤੇ ਸਾਨੂੰ (ਅਤੇ ਸ਼ਾਮਲ ਹੋਰ ਮਕਾਨ-ਮਾਲਿਕ ਨੂੰ) ਲਿੱਖਣਾ ਜ਼ਰੂਰੀ ਹੈ। ਬਿਨ੍ਹਾਂ ਕੋਈ ਮੁਨਾਸਿਬ ਕਾਰਣ ਦਿੱਤੇ ਅਸੀਂ ਇਨਕਾਰ ਨਹੀਂ ਕਰਾਂਗੇ।
ਇਹ ਬਹੁਤ ਜ਼ਰੂਰੀ ਹੈ ਕਿ ਘਰ ਬਦਲਣ ਦਾ ਫੈਸਲਾ ਕਰਨ ਤੋਂ ਪਹਿਲਾਂ ਤੁਸੀਂ ਦੂਜੀ ਸੰਪੱਤੀ ਨੂੰ ਚੰਗੀ ਤਰ੍ਹਾਂ ਵੇਖ ਲਵੋ। ਜਦੋਂ ਤੁਸੀਂ ਵਟਾਂਦਰਾ ਕਰਦੇ ਹੋ, ਤਾਂ ਤਹਾਡੇ ਲਈ ਦੂਜੀ ਸੰਪੱਤੀ ਨੂੰ ਜਿਸ ਹਾਲਤ ਵਿੱਚ ਇਹ ਛੱਡੀ ਗਈ ਹੈ ਸਵੀਕਾਰ ਕਰਨਾ ਜ਼ਰੂਰੀ ਹੈ। ਆਪਣੇ ਵਟਾਂਦਰਾ ਹਿੱਸੇਦਾਰ ਦੁਆਰਾ ਕੀਤੀਆਂ ਅਦਲਾ-ਬਦਲੀਆਂ ਅਤੇ ਸੁਧਾਰਾਂ ਦੀ ਜ਼ਿੰਮੇਵਾਰੀ ਤੁਸੀਂ ਲੈ ਲੈਂਦੇ ਹੋ।
ਜੇਕਰ ਤੁਹਾਡਾ ਕੌਂਸਿਲ ਦਾ ਕਿਰਾਇਆ ਬਕਾਇਆ ਹੈ ਤਾਂ ਜਦ ਤੱਕ ਤੁਸੀਂ ਇਸਦਾ ਭੁਗਤਾਨ ਨਹੀਂ ਕਰ ਦਿੰਦੇ ਤੁਹਾਨੂੰ ਘਰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਆਪਣੇ ਨਾਲ ਕਿਰਾਏਦਾਰੀ ਦਾ ਵਟਾਂਦਰਾ ਕਰਨ ਲਈ ਕਿਸੇ ਨੂੰ ਪੈਸੇ ਦੇ ਕੇ ਰਾਜ਼ੀ ਕਰਨਾ ਗ਼ੈਰ-ਕਨੂੰਨੀ ਹੈ। ਜੇਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਘਰ ਖਾਲੀ ਕਰਵਾਏ ਜਾ ਸਕਦੇ ਹਨ। ਜੇਕਰ ਤੁਸੀਂ ਅਨੁਮਤੀ ਲਏ ਬਿਨ੍ਹਾਂ ਵਟਾਂਦਰਾ ਕਰਦੇ ਹੋ ਤਾਂ ਤੁਹਾਨੂੰ ਵਾਪਸ ਉਸੇ ਘਰ ਵਿੱਚ ਜਾਣ ਲਈ ਮਜ਼ਬੂਰ ਕੀਤਾ ਜਾਵੇਗਾ।
ਘਰ ਬਦਲਣ ਦੇ ਲਈ ਖਾਸ ਸਕੀਮਾਂ
ਹੈਕਨੀ ਉਡੀਕ ਸੂਚੀ ਤੇ ਜੋ ਲੋਕ ਹਨ ਉਨ੍ਹਾਂ ਦੀ ਘਰ ਛੋਤੀ ਲੱਭਣ ਵਾਸਤੇ ਮਦਦ ਕਰਨ ਲਈ, ਲੋਕਾਂ ਨੂੰ ਘਰ ਬਦਲਣ ਲਈ ਉਤਸ਼ਾਹ ਦੇਣ ਵਾਲੀਆਂ ਕਈ ਸਕੀਮਾਂ ਹਨ।
- ਤਾਜੀ ਸ਼ੁਰੂਆਤ। ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਵੱਡੇ ਘਰ ਦੀ ਲੋਡ਼ ਹੈ ਅਤੇ ਉਹ ਉੱਤਰੀ ਇੰਗਲੈਂਡ, ਵੇਲਸ ਜਾਂ ਮਿਡਲੈਂਡਸ ਵਿੱਚ ਜਾਣ ਲਈ ਤਿਆਰ ਹਨ। ਘਰ ਬਦਲਣ ਲਈ ਖਰਚ ਵਿੱਚ ਤੁਹਾਨੂੰ ਮਦਦ ਮਿਲੇਗੀ।
- ਅੰਡਰਔਕਯੂਪੇਸ਼ਨ ਸਕੀਮਾਂ। ਉਨ੍ਹਾਂ ਲੋਕਾਂ ਲਈ ਜੋ ਹੈਕਨੀ ਵਿੱਚ ਕਿਧਰੇ ਛੋਟੇ ਘਰ ਵਿੱਚ ਜਾਣਾ ਪਸੰਦ ਕਰਦੇ ਹਨ। ਘਰ ਬਦਲਣ ਲਈ ਖਰਚ ਵਿੱਚ ਤੁਹਾਨੂੰ ਮਦਦ ਮਿਲੇਗੀ ਅਤੇ ਹਰ ਬੈੱਡਰੂਮ ਲਈ ਜੋ ਤੁਸੀਂ ਦੇ ਦਿੰਦੇ ਹੋ ਲਈ ਭੁਗਤਾਨ ਮਿਲੇਗਾ।
- ਸਮੁੰਦਰ ਕਿਨਾਰੇ ਅਤੇ ਪੇਂਡੂ ਇਲਾਕੇ ਦੇ ਘਰ। ਕਿਰਾਏਦਾਰ ਜਿਨ੍ਹਾਂ ਦੀ ਉੱਮਰ 60 ਤੋਂ ਉੱਪਰ ਹੈ ਅਤੇ ਜੋ ਪੇਂਡੂ ਇਲਾਕੇ ਜਾਂ ਸਮੁੰਦਰ ਦੇ ਕਿਨਾਰੇ ਕਿਸੇ ਫਲੈਟ ਜਾਂ ਬੰਗਲੇ ਵਿੱਚ ਜਾਣਾ ਪਸੰਦ ਕਰਦੇ ਹਨ। ਘਰ ਬਦਲਣ ਲਈ ਖਰਚ ਵਿੱਚ ਤੁਹਾਨੂੰ ਮਦਦ ਮਿਲੇਗੀ।
ਸਕੀਮਾਂ ਦਾ ਪਤਾ ਕਰਨ ਲਈ ਕੌਂਸਿਲ ਦੀ ਸਹਾਇਤਾ ਸੇਵਾਵਾਂ ਦਲ ਨਾਲ ਸੰਪਰਕ ਕਰੋ।
