ਸ਼ੋਰ ਮਚਾਉਣਾ ਅਤੇ ਪੁਆਡ਼ਾ ਪਾਉਣਾ

ਕਿਰਾਏਦਾਰੀ ਇਕਰਾਰਨਾਮਾ ਦੱਸਦਾ ਹੈ ਕਿ ਕਿਰਾਏਦਾਰਾਂ ਨੂੰ ਆਪਣੇ ਗੁਆਂਢੀਆ ਲਈ ਕੋਈ ਪੁਆਡ਼ਾ ਖਡ਼ਾ ਨਹੀਂ ਕਰਨਾ ਚਾਹੀਦਾ। ਪੁਆਡ਼ੇ ਵਿੱਚ ਲਗਾਤਾਰ ਸ਼ੋਰ ਜਿਹਡ਼ਾ ਦੂਸਰਿਆਂ ਲਈ ਦਿਕਤ ਪੈਦਾ ਕਰਦਾ ਹੈ ਸ਼ਾਮਲ ਹੈ, ਉਦਾਹਰਨ ਲਈ, ਉੱਚੀ ਅਵਾਜ਼ ਦਾ ਸੰਗੀਤ, ਕੁੱਤੇ, ਕਾਰਾਂ ਅਤੇ ਪਾਰਟੀਆਂ।

ਤੁਹਾਡੇ ਸਵਾਲਾਂ ਦੇ ਜਵਾਬ

ਗੁਆਂਢੀ ਵੱਲੋਂ ਪਾਏ ਪੁਆਡ਼ੇ ਵਿਰੁੱਧ ਮੈਂ ਕੀ ਕਾਰਵਾਈ ਕਰ ਸਕਦਾ ਹਾਂ?

ਅਕਸਰ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਦੂਜਿਆਂ ਦੀ ਸ਼ਾਂਤੀ ਭੰਗ ਕਰ ਰਹੇ ਹਨ। ਆਪਣੇ ਗੁਆਂਢੀ ਨੂੰ ਸ਼ਿਸ਼ਟਾਚਾਰ ਨਾਲ ਸਮੱਸਿਆ ਸਮਝਾਉਂਣ ਦੀ ਕੋਸ਼ਿਸ਼ ਕਰੋ ਭਾਵੇਂ ਇਹ ਉਨ੍ਹਾਂ ਦੇ ਪਰਿਵਾਰ ਕੇ ਕਿਸੇ ਸੱਦਸ ਜਾਂ ਮੁਲਾਕਾਤੀ ਦੁਆਰਾ ਹੀ ਖਡ਼ੀ ਕੀਤੀ ਗਈ ਹੋਵੇ। ਕੀ ਕੀਤਾ ਜਾਵੇ ਵੇਖੋ। ਜੇਕਰ ਹਾਲਤ ਵਿੱਚ ਸੁਧਾਰ ਨਹੀਂ ਆਉਂਦਾ, ਤਾਂ ਸਲਾਹ ਲਈ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ। ਜੇਕਰ ਜ਼ਰੂਰੀ ਹੋਇਆ, ਤਾਂ ਅਸੀਂ ਕਨੂੰਨੀ ਕਾਰਵਾਈ ਸਮੇਤ, ਕਾਰਵਾਈ ਕਰਾਂਗੇ। ਸਮਾਜ-ਵਿਰੋਧੀ ਵਰਤਾਓ ਅਤੇ ਦਿੱਕੀ ਨਾਲ ਨਜਿੱਠਣ ਦੇ ਬਹੁਤ ਸਾਰੇ ਤਰੀਕੇ ਹਨ। ਸਮਾਜ-ਵਿਰੋਧੀ ਵਰਤਾਓ ਅਤੇ ਦਿੱਕੀ ਵੇਖੋ।

ਫਲੈਟਾਂ ਜਾਂ ਨਾਲ-ਜੁਡ਼ੇ ਘਰਾਂ ਤੋਂ ਆਉਣ ਵਾਲੇ ਸ਼ੋਰ ਦਾ ਕੀ ਕੀਤਾ ਜਾ ਸਕਦਾ ਹੈ?

ਕਿਰਾਏਦਾਰਾਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਪ ਸਹਿੰਣਸ਼ੀਲ ਬਣਨ ਅਤੇ ਇੱਕ ਦੂਜੇ ਲਈ ਇੱਜ਼ਤ ਵਿਖਾਉਂਣ। ਚੰਗੇ ਗੁਆਂਢੀ ਬਣਨਾ ਵੇਖੋ। ਫਲੈਟ ਪੂਰੀ ਤਰ੍ਹਾਂ ਅਵਾਜ਼-ਅਵਰੋਧੀ ਨਹੀਂ ਹੋ ਸਕਦੇ ਅਤੇ ਛੱਤਾਂ ਅਤੇ ਦੀਵਾਰਾਂ ਦੇ ਪਾਰ ਵੀ ਸ਼ੋਰ ਨੂੰ ਸੌਖੇ ਹੀ ਸੁਣਿਆਂ ਜਾ ਸਕਦਾ ਹੈ । ਫਿਰ ਵੀ, ਬਹੁਤੇ ਕਿਰਾਏਦਾਰ ਅਹਿਸਾਸ ਨਹੀਂ ਕਰਦੇ ਕਿ ਇਮਾਰਤ ਵਿੱਚ ਦੂਸਰੀ ਥਾਂ ਕਿੰਨਾ ਸ਼ੋਰ ਸੁਣਾਈ ਦਿੰਦਾ ਹੈ। ਕੀ ਕੀਤਾ ਜਾਵੇ ਵੇਖੋ।

ਕੁੱਤਿਆਂ ਵਲੋਂ ਪੁਆਡ਼ਿਆਂ ਦਾ ਕੀ?

ਕਿਰਾਏਦਾਰਾਂ ਦਾ ਜਾਨਵਰ ਨੂੰ ਆਪਣੇ ਨਿਯੰਤ੍ਰਣ ਵਿੱਚ ਰੱਖਣਾ ਜ਼ਰੂਰੀ ਹੈ। ਜੇਕਰ ਤੁਸੀਂ ਅਵਾਰਾ ਕੁੱਤਿਆਂ ਤੋਂ ਪਰੇਸ਼ਾਨ ਹੋ ਤਾਂ ਕੌਂਸਿਲ ਦੇ ਜਾਨਵਰ ਵਾਰਡਨ ਨਾਲ ਸੰਪਰਕ ਕਰੋ। ਸਾਰੇ ਆਂਢ-ਗੁਆਂਢ ਵਿੱਚ ‘ ਪੂਪ ’ ਪੀਪੇ ਅਤੇ ਕੁੱਤਿਆਂ ਲਈ ਟੋਇਲਟਸ ਪ੍ਰਦਾਨ ਕੀਤੀਆਂ ਗਈਆਂ ਹਨ। ਫਿਰ ਵੀ, ਜੇਕਰ ਤੁਹਾਨੂੰ ਕੁੱਤਿਆਂ ਦੀ ਗੰਦਗੀ ਵਿਖਾਈ ਦਿੰਦੀ ਹੈ, ਜਿਸਨੂੰ ਸਾਫ਼ ਕੀਤੇ ਜਾਣ ਦੀ ਲੋਡ਼ ਹੈ, ਤਾਂ ਅਸੀਂ ਇਹ ਕਰਵਾਉਂਣ ਦੀ ਵਿਵੱਸਥਾ ਕਰ ਸਕਦੇ ਹਾਂ।

ਪਾਰਟੀਆਂ ਦਾ ਕੀ?

ਤੁਸੀਂ ਆਪਣੇ ਘਰ ਵਿੱਚ ਪਾਰਟੀ ਕਰ ਸਕਦੇ ਹੋ ਸ਼ਰਤ ਇਹ ਕਿ ਤੁਸੀਂ ਆਪਣੇ ਗੁਆਂਢੀਆਂ ਨੂੰ ਖਿਜਾਓ ਜਾਂ ਉਨ੍ਹਾਂ ਦੀ ਸ਼ਾਂਤੀ ਭੰਗ ਨਾ ਕਰੋ। ਤੁਹਾਨੂੰ ਆਪਣੇ ਪ੍ਰੋਗ੍ਰਾਮ ਬਾਰੇ ਉਨ੍ਹਾਂ ਨਾਲ ਪਹਿਲਾਂ ਹੀ ਗੱਲਬਾਤ ਕਰ ਲੈਣੀ ਚਾਹੀਦੀ ਹੈ। ਜੇਕਰ ਪਾਰਟੀ ਦਾ ਇਸ਼ਤਿਹਾਰ ਦਿੱਤਾ ਗਿਆ ਹੈ ਜਾਂ ਲੋਕਾਂ ਨੂੰ ਅੰਦਰ ਆਉਣ ਲਈ ਭੁਗਤਾਨ ਕਰਦੇ ਹਨ, ਤਾਂ ਸੰਪੱਤੀ ਦੇ ਕਿਰਾਏਦਾਰ ਨੇ ਕਿਰਾਏਦਾਰੀ ਦੀਆਂ ਸ਼ਰਤਾਂ ਨੂੰ ਤੋਡ਼ਿਆ ਹੈ ਅਤੇ ਅਸੀਂ ਉਸਦੇ ਵਿਰੁੱਧ ਕਾਰਵਾਈ ਕਰਾਂਗੇ।

ਕੀ ਕੀਤਾ ਜਾਵੇ

ਆਪਣੇ ਗੁਆਂਢੀ ਨਾਲ ਗੱਲ ਕਰੋ। ਜਦੋਂ ਲੋਕ ਨੇਡ਼ੇ-ਨੇਡ਼ੇ ਇਕੱਠੇ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਦੂਜਿਆਂ ਦੀ ਸ਼ਾਂਤੀ ਭੰਗ ਕਰ ਰਹੇ ਹਨ। ਤੁਹਾਨੂੰ ਉਨ੍ਹਾਂ ਨੂੰ ਸ਼ਿਸ਼ਟਾਚਾਰ ਨਾਲ ਸਮਝਾਉਂਣ ਦੀ ਲੋਡ਼ ਹੈ ਕਿ ਉਹ ਸਮੱਸਿਆ ਪੈਦਾ ਕਰ ਰਹੇ ਹਨ।

ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ। ਜੇਕਰ ਸਮੱਸਿਆ ਜਿਉਂਦੀ ਤਿਉਂ ਬਣੀ ਰਹਿੰਦੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ। ਸਾਨੂੰ ਸਮੱਸਿਆ ਦੇ ਸਬੂਤ ਦੀ ਲੋਡ਼ ਪਵੇਗੀ ਇਸ ਲਈ ਤੁਹਾਨੂੰ ਵਾਕਿਆਵਾਂ ਦੀ ਡਾਇਰੀ ਰੱਖਣੀ ਚਾਹੀਦੀ ਹੈ। ਅਸੀਂ ਸਾਰੀ ਜਾਣਕਾਰੀ ਨੂੰ ਗੁਪਤ ਰੱਖਾਂਗੇ।

ਜੇਕਰ ਸਮੱਸਿਆ ਸ਼ੋਰ ਦੀ ਹੈ, ਉਦਾਰਹਰਨ ਲਈ ਕੋਈ ਪਾਰਟੀ, ਤਾਂ ਕੌਂਸਿਲ ਦੀ ਸ਼ੋਰ ਸੇਵਾ ਨਾਲ ਸੰਪਰਕ ਕਰੋ। ਉਹ ਗੰਭੀਰ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰ ਸਕਦੇ ਹਨ।

ਚੰਗੇ ਗੁਆਂਢੀ ਬਣਨਾ