ਘਰ ਛੱਡਣਾ
ਸਾਰੀਆਂ ਕਿਰਾਏਦਾਰੀ ਐਤਵਾਰ ਨੂੰ ਖ਼ਤਮ ਹੁੰਦੀਆਂ ਹਨ, ਉਸ ਦਿਨ ਨਹੀਂ ਜਦ ਤੁਸੀਂ ਜਾਂਦੇ ਹੋ।
ਤੁਹਾਡੇ ਸਵਾਲਾਂ ਦੇ ਜਵਾਬ
ਜੇਕਰ ਮੈਂ ਜਾਣਾ ਚਾਵ੍ਹਾਂ ਤਾਂ ਮੈਂਨੂੰ ਕੀ ਕਰਨ ਦੀ ਲੋਡ਼ ਹੈ?
ਆਪਣੀ ਕਿਰਾਏਦਾਰੀ ਖ਼ਤਮ ਕਰਨ ਤੋਂ ਘੱਟੋ-ਘੱਟ ਚਾਰ ਹਫ਼ਤੇ ਪਹਿਲਾਂ ਤੁਹਾਡੇ ਵਾਸਤੇ, ਲਿੱਖਤੀ ਰੂਪ ਵਿੱਚ, ਸਾਨੂੰ ਦੱਸਣਾ ਜ਼ਰੂਰੀ ਹੈ। ਜੇਕਰ ਤੁਸੀਂ ਸਾਨੂੰ ਨਹੀਂ ਦੱਸਦੇ, ਤਾਂ ਅਸੀਂ ਤੁਹਾਡੇ ਕੋਲੋਂ ਪੂਰੇ 28 ਦਿਨ ਦਾ ਕਿਰਾਇਆ ਲਵਾਂਗੇ। ਕੁੰਜੀਆਂ ਨੇਬਰਹੁੱਡ ਦਫਤਰ ਦੇ ਸੁਆਗਤ ਸਦਨ ਵਿਖੇ ਸੋਮਵਾਰ ਨੂੰ ਵਾਪਸ ਕੀਤੀਆਂ ਜਾਣੀਆਂ ਜ਼ਰੂਰੀ ਹਨ। ਆਪਣੀ ਕਿਰਾਏਦਾਰੀ ਖ਼ਤਮ ਕਰਨੀ ਵੇਖੋ।
ਜੋ ਚੀਜ਼ ਮੈਨੂੰ ਨਹੀਂ ਚਾਹੀਦੀ ਉਸਦਾ ਮੈਂ ਕੀ ਕਰਾਂ?
ਘਰ ਛੱਡਣ ਤੋ ਪਹਿਲਾਂ ਤੁਹਾਨੂੰ ਆਪਣਾ ਸਾਰਾ ਫ਼ਰਨੀਚਰ, ਨਿੱਜੀ ਵਸਤਾਂ ਅਤੇ ਕੂਡ਼ਾ ਹਟਾਉਂਣਾ ਚਾਹੀਦਾ ਹੈ। ਸੰਪੱਤੀ ਵਿੱਚ ਛੱਡੀਆਂ ਗਈਆਂ ਆਈਟਮਾਂ ਹਟਾਉਂਣ ਦਾ ਖਰਚਾ ਅਸੀਂ ਤੁਹਾਡੇ ਤੇ ਪਾਵਾਂਗੇ। ਘਰ ਛੱਡਣ ਤੋਂ ਪਹਿਲਾਂ ਬੇਲੋਡ਼ੀਆਂ ਆਈਟਮਾਂ ਇਕੱਠੀਆਂ ਕਰਨ ਲਈ ਤੁਹਾਨੂੰ ਕੌਂਸਿਲ ਦੀਆਂ ਵਾਤਾਵਰਣ ਸੇਵਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਮੈਂ ਆਪਣੇ ਘਰ ਵਿੱਚ ਜੋ ਕੰਮ ਕੀਤੇ ਹਨ ਉਸਦਾ ਕੀ?
ਜੇਕਰ ਤੁਸੀੰ ਕੋਈ ਜਡ਼ਿਆ ਸਾਜ-ਸਮਾਨ ਜਾਂ ਫਿਟਿੰਗਸ ਹਟਾਈਆਂ ਹਨ ਤਾਂ ਇਨ੍ਹਾਂ ਨੂੰ ਵਾਪਸ ਲਗਾਉਂਣਾ ਜ਼ਰੂਰੀ ਹੈ, ਸਿਵਾਏ ਇਸਦੇ ਕਿ ਜਦੋਂ ਤੁਸੀਂ ਕੰਮ ਕਰਨ ਦੀ ਅਨੁਮਤੀ ਲਈ ਸੀ ਅਸੀਂ ਇਸ ਗੱਲ ਦੀ ਸਹਿਮਤੀ ਦਿੱਤੀ ਹੋਵੇ ਕਿ ਇਹ ਜ਼ਰੂਰੀ ਨਹੀਂ ਸੀ। ਜੇਕਰ ਤੁਸੀਂ ਚੀਜ਼ਾਂ ਵਾਪਸ ਜਿਵੇਂ ਸਨ ਉਵੇਂ ਨਹੀਂ ਲਗਾਉਂਦੇ, ਤਾਂ ਤੁਹਾਡੇ ਜਾਣ ਤੋਂ ਬਾਅਦ ਇਹ ਕੰਮ ਕਰਵਾਉਂਣ ਅਤੇ ਹੋਏ ਨੁਕਸਾਨ ਦਾ ਖਰਚਾ ਵੀ ਤੁਹਾਡੇ ਕੋਲੋਂ ਲਿਆ ਜਾਵੇਗਾ। ਜਦੋਂ ਤੁਸੀਂ ਘਰ ਛੱਡਦੇ ਹੋ, ਤਾਂ ਤੁਸੀਂ ਕੁੱਝ ਕਿਸਮ ਦੇ ਸੁਧਾਰ ਲਈ ਮਆਵਜਾ ਮੰਗ ਸਕਦੇ ਹੋ ਜੋ ਤੁਸੀਂ ਕਰਵਾਏ ਹਨ, ਸ਼ਰਤ ਇਹ ਕਿ ਜਦੋਂ ਤੁਸੀਂ ਇਹ ਕੰਮ ਕਰਵਾਏ ਸਨ ਅਸੀਂ ਇਨ੍ਹਾਂ ਦੇ ਲਈ ਸਹਿਮਤੀ ਦਿੱਤੀ ਹੋਵੇ। ਤੁਹਾਡੇ ਘਰ ਦੇ ਸੁਧਾਰ ਵੇਖੋ।
ਕੀ ਹੋਵੇਗਾ ਜੇਕਰ ਮੈਂ ਘਰ ਛੱਡ ਦਿੰਦਾ ਹਾਂ ਅਤੇ ਕਿਰਾਇਆ ਬਕਾਇਆ ਹੈ?
ਤੁਸੀਂ ਅਜੇ ਵੀ ਉਸ ਪੈਸੇ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋ ਜੋ ਬਕਾਇਆ ਹੈ। ਜੇਕਰ ਤੁਸੀਂ ਇਸਦਾ ਭੁਗਤਾਨ ਕਰਨ ਲਈ ਸਾਡੇ ਨਾਲ ਇਸਦਾ ਪ੍ਰਬੰਧ ਨਹੀਂ ਕਰਦੇ ਤਾਂ ਤੁਹਾਡੇ ਕੋਲੋਂ ਇਸਦਾ ਭੁਗਤਾਨ ਕਰਵਾਉਂਣ ਦੇ ਲਈ ਅਸੀਂ ਅਦਾਲਤ ਜਾਵਾਂਗੇ।
ਆਪਣੀ ਕਿਰਾਏਦਾਰੀ ਖ਼ਤਮ ਕਰਨੀ
- ਸੂਚਨਾ। ਤੁਹਾਨੂੰ ਕਿਰਾਏਦਾਰੀ ਦਾ ਸਮਾਪਤੀ ਫਾਰਮ ਭਰ ਕੇ ਘਰ ਛੱਡਣ ਤੋਂ ਘੱਟੋ-ਘੱਟ 28 ਦਿਨ ਪਹਿਲਾਂ ਸਾਨੂੰ ਦੇਣਾ ਪਵੇਗਾ।
- ਕੁੰਜੀਆਂ। ਘਰ ਵਿੱਚੋਂ ਨਿੱਕਲਦੇ ਸਾਰ ਤੁਹਾਡੇ ਲਈ ਕੁੰਜੀਆਂ ਸਾਨੂੰ ਦੇਣੀਆਂ ਜ਼ਰੂਰੀ ਹਨ। ਜੇਕਰ ਤੁਸੀਂ ਨਹੀਂ ਦਿੰਦੇ, ਤਾਂ ਕੁੰਜੀਆਂ ਦੇ ਵਾਪਸ ਕੀਤੇ ਜਾਣ ਦੇ ਸਮੇਂ ਤੱਕ ਦਾ ਕਿਰਾਇਆ, ਅਤੇ ਤਾਲਾ ਬਦਲਣ ਦਾ ਖਰਚਾ ਤੁਹਾਨੂੰ ਦੇਣਾ ਪੈ ਸਕਦਾ ਹੈ।
- ਮੁਰੰਮਤਾਂ। ਤੁਹਾਨੂੰ ਘਰ ਛੱਡਣ ਤੋਂ ਪਹਿਲਾਂ ਉਹ ਮੁਰੰਮਤਾਂ ਕਰਵਾਉਂਣੀਆਂ ਜ਼ਰੂਰੀ ਹਨ ਜੋ ਤੁਹਾਡੀ ਜ਼ਿੰਮੇਵਾਰੀਆਂ ਹਨ। ਅਸੀਂ ਘਰ ਦਾ ਮੁਆਇਨਾ ਕਰਾਂਗੇ ਅਤੇ ਉਸ ਕੰਮ ਦਾ ਖਰਚਾ ਤੁਹਾਡੇ ਕੋਲੋਂ ਲਵਾਂਗੇ ਜੋ ਤੁਸੀਂ ਨਹੀਂ ਕੀਤਾ।
- ਸ਼ੰਪੱਤੀ ਖਾਲੀ ਕਰਨੀ ਅਤੇ ਉਸਦੀ ਸਾਫ਼-ਸਫਾਈ ਕਰਨੀ। ਤੁਹਾਡੇ ਲਈ ਆਪਣੀ ਸਾਰੀਆਂ ਵਸਤਾਂ ਕੱਢ ਕੇ ਘਰ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਅਸੀਂ ਕਿਸੇ ਵੀ ਤਰ੍ਹਾਂ ਦੇ ਮਾਲ ਦੇ ਨਿਕਾਸ ਜਾਂ ਸਫ਼ਾਈ ਲਈ ਖਰਚਾ ਤੁਹਾਡੇ ਕੋਲੋਂ ਲਵਾਂਗੇ ਜੇਕਰ ਤੁਹਾਡੇ ਘਰ ਛੱਡਣ ਤੋਂ ਬਾਅਦ ਸਾਨੂੰ ਇਹ ਕਰਨਾ ਪੈਂਦਾ ਹੈ। ਤੁਸੀਂ ‘ ਸਾਫ਼ ਫਲੈਟ ’ ਲਈ ਭੁਗਤਾਨ ਵਾਸਤੇ ਦਰਖਾਸਤ ਕਰ ਸਕਦੇ ਹੋ ਜੋ ਤੁਹਨੂੰ ਕੁੰਜੀਆਂ ਸੌਂਪ ਦੇਣ ਤੋਂ ਬਾਅਦ ਮਿਲ ਸਕਦਾ ਹੈ। ਅਸੀਂ ਤੁਹਾਨੂੰ ਕੁੱਝ ਪਰਦੇ ਛੱਡ ਜਾਣ ਲਈ ਵੀ ਭੁਗਤਾਨ ਦੇ ਸਕਦੇ ਹਾਂ।
- ਹਰਇੱਕ ਨੂੰ ਘਰ ਛੱਡਣ ਦੀ ਲੋਡ਼ ਹੈ। ਤੁਹਾਡੇ ਕੁਟੰਬ ਦੇ ਸਾਰੇ ਸੱਦਸ , ਕਿਰਾਏਦਾਰ ਜਾਂ ਉਪ-ਕਿਰਾਏਦਾਰਾਂ ਸਮੇਤ, ਨੂੰ ਤੁਹਾਡੇ ਨਾਲ ਹੀ ਘਰ ਛੱਡਣਾ ਜ਼ਰੂਰੀ ਹੈ।
ਘਰ ਛੱਡਣ ਵੇਲੇ ਜਾਂਚ-ਸੂਚੀ
ਕੁੰਜੀਆਂ ਦੇਣ ਤੋਂ ਪਹਿਲਾਂ, ਸੁਨਿਸਚਿਤ ਕਰੋ ਕਿ:
- ਤੁਸੀਂ ਕਿਰਾਏ ਅਤੇ ਖਰਚਿਆਂ ਦਾ ਭੁਗਤਾਨ ਕਰ ਦਿੱਤਾ ਹੈ ਜੋ ਤੁਸੀਂ ਸਾਨੂੰ ਦੇਣੇ ਹਨ
- ਸੰਪੱਤੀ ਸਾਫ਼ ਕਰ ਦਿੱਤੀ ਹੈ ਅਤੇ ਤੁਸੀਂ ਵਰ੍ਹਕਟਾੱਪ (ਰਸੋਈ ਵਿੱਚ ਕੰਮ ਕਰਨ ਵਾਲਾ ਥਡ਼੍ਹਾ), ਦਹਿਲੀਜ਼ਾਂ, ਰਸੋਈ ਇਕਾਈਆਂ ਅਤੇ ਫਰਸ਼ ਟਾਈਲਾਂ ਪੁੰਝ ਦਿੱਤੀਆਂ ਹਨ।
- ਸਾਰਾ ਫ਼ਰਨੀਚਰ, ਦਰੀਆਂ ਅਤੇ ਵਸਤਾਂ, ਛੱਪਰਾਂ ਅਤੇ ਮੰਮਟੀਆਂ ਤੋਂ ਵੀ, ਕੱਢ ਦਿੱਤੀਆਂ ਗਈ ਹਨ ਅਤੇ ਘਰ ਜਾਂ ਬਗ਼ੀਚੇ ਵਿੱਚ ਕੋਈ ਕੂਡ਼ਾ ਨਹੀਂ ਰਹਿ ਗਿਆ।
- ਤੁਸੀਂ ਮੁਰੰਮਤ ਜਾਂ ਮੁਡ਼-ਸਜਾਵਟ ਕਰ ਦਿੱਤੀ ਹੈ ਜਿਸਦੀ ਜਿੰਮੇਵਾਰੀ ਤੁਹਾਡੀ ਹੈ
- ਤੁਸੀਂ ਗੈਸ, ਬਿਜਲੀ, ਅਤੇ ਫ਼ੋਨ ਕੰਪਨੀਆਂ ਨਾਲ ਸੰਪਰਕ ਕਰ ਲਿਆ ਹੈ। ਆਪਣੇ ਅਖੀਰੀ ਚੁੰਝੇ ਦੀ ਜਾਂਚ ਕਰਨ ਲਈ ਮੀਟਰ ਰੀਡਿੰਗ ਨੋਟ ਕਰ ਲਵੋ।
- ਤੁਸੀਂ ਕੌਂਸਿਲ ਦੇ ਕਰ ਦਫ਼ਤਰ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਜਾ ਰਹੇ ਹੋ
- ਤੁਸੀਂ, ਕੁੱਕਰਾਂ ਸਮੇਤ, ਉਨ੍ਹਾਂ ਗੈਸ ਉਪਕਰਣਾਂ ਨੂੰ ਵੱਖ ਕਰਵਾਉਂਣ ਦਾ ਪ੍ਰਬੰਧ ਕਰ ਲਿਆ ਹੈ ਜਿਨ੍ਹਾਂ ਨੂੰ ਤੁਸੀਂ ਨਾਲ ਲਿਜਾਣ ਵਾਲੇ ਹੋ
- ਤੁਸੀਂ ਆਪਣੀ ਡਾਕ ਲਈ ਨਵਾਂ ਪਤਾ ਲਿੱਖਵਾਉਂਣ ਦਾ ਪ੍ਰਬੰਧ ਕਰ ਲਿਆ ਹੈ
- ਜੇਕਰ ਤੁਸੀਂ ਹਾਉਜ਼ਿੰਗ ਬੈਨੀਫਟ ਮੰਗਦੇ ਹੋ, ਤਾਂ ਤੁਸੀਂ ਬੈਨੀਫਿਟ ਏਜੰਸੀ ਅਤੇ ਬੈਨੀਫਿਟ ਦਲ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਜਾ ਰਹੇ ਹੋ ਅਤੇ ਉਨ੍ਹਾਂ ਨੂੰ ਆਪਣਾ ਨਵਾਂ ਪਤਾ ਦੇ ਦਿੱਤਾ ਹੈ।
