ਸੰਘਣਾਪਣ
ਜੇਕਰ ਤੁਸੀਂ ਇਨ੍ਹਾਂ ਹਿਦਾਇਤਾਂ ਨੂੰ ਨਹੀਂ ਸਮਝਦੇ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਹੀਂ ਕਰ ਸਕਦੇ, ਤਾਂ ਹਾਉਜ਼ਿੰਗ ਸੰਪਰਕ ਕੇਂਦਰ ਜਾਂ ਟੀ.ਐਮ.ਓ. ਨਾਲ ਸੰਪਰਕ ਕਰੋ।
ਸੰਘਣਾਪਣ ਕੀ ਹੈ?
- ਇਹ ਨਮੀ ਨਾਲ ਸ਼ੁਰੂ ਹੁੰਦੀ ਹੈ ਜੋ ਖਾਣਾ ਪਕਾਉਂਣ, ਕੱਪਡ਼ੇ ਧੋਣ ਅਤੇ ਗੈਸ ਦੀ ਵਰਤੋਂ ਨਾਲ ਸ਼ੁਰੂ ਹੰਦੀ ਹੈ ।
- ਨਮੀ ਵਾਲੀ ਹਵਾ ਠੰਡੀਆਂ ਸਤ੍ਹਾਵਾਂ ਜਿਵੇਂ ਦੀਵਾਰਾਂ, ਦਰਪਨ, ਦੀਵਾਰ ਟਾਈਲਾ ਅਤੇ ਖਿਡ਼ਕੀਆਂ, ਅਤੇ ਕੁੱਝ ਕੱਪਡ਼ਿਆਂ ਤੇ ਵੀ ਸੰਘ ਜਾਂਦੀ ਹੈ ।
- ਜਦੋਂ ਨਮੀ ਵਾਲੀ ਹਵਾ ਗਰਮ ਹੁੰਦੀ ਹੈ ਤਾਂ ਇਹ ਉੱਪਰ ਉੱਠਦੀ ਹੈ ਅਤੇ ਕਈ ਵਾਰ ਛਤਗੀਰੀ ਅਤੇ ਉੱਪਰਲੇ ਕਮਰਿਆਂ ਨਾਲ ਲੱਗ ਜਾਂਦੀ ਹੈ ਅਤੇ ਫਿਰ ਫਫੂੰਦੀ ਬਣ ਜਾਂਦੀ ਹੈ ।
ਸੰਘਣਾਪਣ ਰੋਕਣਾ
ਸੰਘਣਾਪਣ ਕਿਸੇ ਵੀ ਘਰ ਵਿੱਚ ਹੋ ਸਕਦਾ ਹੈ । ਇਸਨੂੰ ਰੋਕਣ ਲਈ ਤੁਸੀਂ ਕਦਮ ਉਠਾ ਸਕਦੇ ਹੋ ।
ਵਾਧੂ ਨਮੀ ਤੇ ਨਿਯੰਤ੍ਰਣ ਕਰੋ :
- ਭਾਫ਼ ਨੂੰ ਠੰਡੇ ਕਮਰਿਆਂ ਵਿੱਚ ਜਾਣ ਤੋਂ ਰੋਕਣ ਲਈ ਰਸੋਈ ਅਤੇ ਗੁਸਲਖਾਨੇ ਦੇ ਦਰਵਾਜੇ ਬੰਦ ਕਰ ਦਿਓ
- ਪਕਾਉਂਣ ਜਾਂ ਧੋਣ ਵੇਲੇ ਰਸੋਈ ਅਤੇ ਗੁਸਲਖਾਨੇ ਦੀਆਂ ਖਿਡ਼ਕੀਆਂ ਖੋਲ ਦਿਓ ਤਾਂ ਕਿ ਭਾਫ਼ ਬਾਹਰ ਜਾ ਸਕੇ ।
- ਰਸੋਈਆਂ ਅਤੇ ਗੁਸਲਖਾਨੇ ਦੇ ਹਵਾਕਸ਼ ਦੀ ਵਰਤੋਂ ਕਰੋ ਜਿੱਥੇ ਅਸੀਂ ਪ੍ਰਦਾਨ ਕੀਤੇ ਹਨ
- ਹਵਾ ਦੇ ਬਦਲਾਓ ਲਈ ਹਰ ਰੋਜ਼ ਕੁੱਝ ਸਮੇਂ ਲਈ ਦੂਜੇ ਕਮਰਿਆਂ ਦੀਆਂ ਕੁੱਝ ਖਿਡ਼ਕੀਆਂ ਖੋਲੋ
- ਗੈਸ ਸਿਲੇਂਡਰ ਵਾਲੇ ਹੀਟਰਾਂ ਦੀ ਵਰਤੋਂ ਨਾ ਕਰੋ
- ਫਫੂੰਦੀ ਬਣਨ ਨੂੰ ਰੋਕਣ ਲਈ ਉਨ੍ਹਾਂ ਸਤ੍ਹਾਵਾਂ ਨੂੰ ਪੁੰਝੋ ਜਿੱਥੇ ਨਮੀ ਇਕੱਠੀ ਹੋ ਜਾਂਦੀ ਹੈ
- ਹਵਾ ਤੇ ਸ਼ਰਾਖ਼ਾਂ ਨੂੰ ਬੰਦ ਨਾ ਕਰੋ
ਘੱਟ ਨਮੀ ਪੈਦਾ ਕਰੋ :
- ਜਦੋਂ ਵੀ ਸੰਭਵ ਹੋਵੇ ਕੱਪਡ਼ਿਆਂ ਨੂੰ ਬਾਹਰ ਸੁਕਾਓ , ਨਹੀਂ ਤਾਂ ਹਵਾਦਾਰ ਕਮਰੇ ਵਰਤੋ
- ਖਾਣਾ ਪਕਾਉਂਣ ਵੇਲੇ ਕਡ਼੍ਹਾਈਆਂ ਢੱਕੋ
- ਟੰਬਲ ਡ੍ਰਾਇਅਰ ਨੂੰ ਬਾਹਰ ਵੱਲ ਨਿਕਾਸ ਦਿਓ ।
ਆਪਣੇ ਮਕਾਨ ਨਿੱਘਾ ਰੱਖੋ :
- ਤਾਪ ਦਾ ਨੁਕਸਾਨ ਰੋਕਣ ਲਈ ਕਦਮ ਉਠਾਓ
- ਪਿਛੋਕਡ਼ ਤਾਪ ਨੂੰ ਨੀਵਾਂ ਬਣਾਈ ਰੱਖੋ ।
