ਆਪਣਾ ਘਰ ਖ਼ਰੀਦਣਾ
ਜੇਕਰ ਤੁਸੀਂ ਆਪਣਾ ਘਰ ਖ਼ਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਜਿੰਨੀ ਸਲਾਹ ਅਤੇ ਜਾਣਕਾਰੀ ਮਿਲ ਸਕੇ ਲੈਣੀ ਚਾਹੀਦੀ ਹੈ, ਤਾਂ ਕਿ ਤੁਹਾਨੂੰ ਯਕੀਨ ਹੋ ਜਾਵੇ ਕਿ ਤੁਹਾਡਾ ਫੈਸਲਾ ਸਹੀ ਹੋਵੇਗਾ। ਅਸੀਂ ਤੁਹਾਨੂੰ ਮਾਰਗਦਰਸ਼ਨ ਅਤੇ ਸਲਾਹ ਦੇ ਸਕਦੇ ਹਾਂ।
ਤੁਹਾਡੇ ਸਵਾਲਾਂ ਦੇ ਜਵਾਬ
ਕਿਸ ਕੋਲ ਖ਼ਰੀਦਣ ਦਾ ਹੱਕ ਹੈ?
ਕੌਂਸਿਲ ਦੇ ਜ਼ਿਆਦਾਤਰ ਕਿਰਾਏਦਾਰ ਆਪਣੇ ਘਰ ਖ਼ਰੀਦ ਸਕਦੇ ਹਨ ਸ਼ਰਤ ਇਹ ਕਿ ਉਹ ਕੁੱਝ ਨਿਸਚਿਤ ਸਾਲਾਂ ਵਾਸਤੇ ਕਿਰਾਏਦਾਰ ਰਹੇ ਹੋਣ। ਖ਼ਰੀਦਣ ਦਾ ਹੱਕ ਵੇਖੋ। ਪਰ, ਜੇਕਰ ਤੁਹਾਡੇ ਕੋਲ ਅਰੰਭਕ ਜਾਂ ਪਦ-ਅਵਨਿਤ ਕਿਰਾਏਦਾਰੀ ਹੈ, ਤਾਂ ਤੁਸੀਂ ਘਰ ਖ਼ਰੀਦਣ ਲਈ ਦਰਖਾਸਤ ਨਹੀਂ ਕਰ ਸਕਦੇ। ਪਦ-ਅਵਨਿਤ ਕਿਰਾਏਦਾਰ ਦੇ ਤੌਰ ਤੇ ਰਹਿੰਣ ਦੀ ਅਵਧੀ ਉਸ ਰਿਆਇਤ ਵਿੱਚ ਨਹੀਂ ਗਿਣੀ ਜਾ ਸਕਦੀ ਜੋ ਤੁਹਾਨੂੰ ਮਿਲ ਸਕਦੀ ਹੈ।
ਤੁਹਾਡੇ ਨਾਲ ਵੱਧ ਤੋਂ ਵੱਧ ਤਿੰਨ ਲੋਕ ਸੰਪੱਤੀ ਖ਼ਰੀਦ ਸਕਦੇ ਹਨ। ਉਹ ਸੰਯੁਕਤ ਕਿਰਾਏਦਾਰ, ਜਾਂ ਤੁਹਾਡੇ ਪਰਿਵਾਰ ਦਾ ਕੋਈ ਹੋਰ ਸੱਦਸ ਹੋ ਸਕਦੇ ਹਨ ਜੇਕਰ ਇਹ ਉਨ੍ਹਾਂ ਦਾ ਇੱਕੋ-ਇੱਕ ਅਤੇ ਮੁੱਖ ਘਰ ਹੈ ਅਤੇ ਉਹ ਤੁਹਾਡੇ ਨਾਲ ਪਿਛਲੇ 12 ਮਹੀਨੇ ਤੋਂ ਰਹਿ ਰਹੇ ਹਨ। ਤੁਸੀਂ ਆਪਣਾ ਖ਼ਰੀਦਣ ਦਾ ਹੱਕ ਗੁਆ ਸਕਦੇ ਹੋ
ਜੇਕਰ ਤੁਸੀਂ ਕਿਰਾਏਦਾਰੀ ਇਕਰਾਰਨਾਮੇ ਦੀਆਂ ਸ਼ਰਤਾਂ ਦਾ ਉਲੰਘਣ ਕਰਦੇ ਹੋ ਤਾਂ ਤੁਸੀਂ ਆਪਣੇ ਖ਼ਰੀਦਣ ਦਾ ਹੱਕ ਗੁਆਉਂਣ ਦੇ ਜੋਖ਼ਮ ਤੇ ਹੋ। ਵੇਖੋ।
ਇੱਕ ਵਾਰ ਜਦ ਤੁਸੀਂ ਆਪਣਾ ਘਰ ਖ਼ਰੀਦਣ ਲਈ ਦਰਖਾਸਤ ਕਰਦੇ ਹੋ ਤਾਂ ਅਸੀਂ ਕੇਵਲ ਜ਼ਰੂਰੀ ਮੁਰੰਮਤ ਦੇ ਕੰਮ ਹੀ ਕਰਾਂਗੇ ਜੋ ਸਾਨੂੰ ਕਨੂੰਨ ਅਨੁਸਾਰ ਕਰਨੇ ਪੈਂਦੇ ਹਨ।
ਮੈਨੂੰ ਕਿੰਨੀ ਕੀਮਤ ਦੇਣੀ ਪਵੇਗੀ?
ਸੰਪੱਤੀ ਦਾ ਮੁੱਲ ਖੁੱਲੇ ਬਜਾਰ ਮੁੱਲ ਨਾਲ ਅੰਕਿਆ ਜਾਵੇਗਾ। ਤੁਹਾਡੇ ਦੁਆਰਾ ਕੀਤੇ ਮੁਰੰਮਤ ਦੇ ਕੰਮ ਮੁਲੰਕਣ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ। ਤੁਹਾਨੂੰ ਰਿਆਇਤ ਮਿਲ ਸਕਦੀ ਹੈ ਜੋ ਕਿਰਾਏਦਾਰ ਦੋ ਤੌਰ ਤੁਹਾਡੇ ਰਹਿੰਣ ਦੇ ਸਮੇਂ ਤੇ ਨਿਰਭਰ ਕਰਦੀ ਹੈ। ਖ਼ਰੀਦਣ ਦਾ ਹੱਕ ਵੇਖੋ। ਤੁਹਾਨੂੰ ਕੁੱਝ ਫੀਸਾਂ ਅਦਾ ਕਰਨੀ ਪੈ ਸਕਦੀਆਂ ਹਨ। ਖ਼ਰੀਦਣ ਵਿੱਚ ਸ਼ਾਮਲ ਖਰਚੇ ਵੇਖੋ। ਤੁਹਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਆਪਣਾ ਘਰ ਖ਼ਰੀਦ ਲੈਣ ਤੋਂ ਬਾਅਦ ਤੁਹਾਨੂੰ ਵਾਧੂ ਖ਼ਰਚੇ ਕਰਨੇ ਪੈਣਗੇ। ਜਦੋਂ ਤੁਸੀਂ ਖ਼ਰੀਦ ਕਰ ਲਈ ਹੋਵੇ ਵੇਖੋ।
ਕੀ ਮੈਂ ਬਾਅਦ ਵਿੱਚ ਆਪਣਾ ਘਰ ਵੇਚ ਸਕਦਾ ਹਾਂ?
ਇੱਕ ਵਾਰ ਜਦ ਤੁਸੀਂ ਸੰਪੱਤੀ ਦੇ ਮਾਲਿਕ ਬਣ ਜਾਂਦੇ ਹੋ ਤਾਂ ਤੁਸੀਂ ਇਸਨੂੰ ਅੱਗੇ ਵੇਚ ਸਕਦੇ ਹੋ। ਪਰ, ਕਈ ਸਾਲਾਂ ਤੱਕ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਅਤੇ ਇਸ ਤੋਂ ਬਾਅਦ ਤੁਸੀਂ ਵੇਚਣ ਦਾ ਫੈਸਲਾ ਕਿੰਨੀ ਜਲਦੀ ਕਰਦੇ ਹੋ, ਇਸ ਤੇ ਨਿਰਭਰ ਤੁਹਾਨੂੰ ਸੰਪੱਤੀ ਖ਼ਰੀਦਣ ਵੇਲੇ ਜੋ ਰਿਆਇਤ ਮਿਲੀ ਸੀ ਉਸਦਾ ਕੁੱਝ ਹਿੱਸਾ ਜਾਂ ਪੂਰੀ ਰਕਮ ਵਾਪਸ ਕਰਨੀ ਪੈ ਸਕਦੀ ਹੈ।
ਖ਼ਰੀਦਣ ਦਾ ਹੱਕ
ਤੁਸੀਂ ਆਪਣਾ ਘਰ ਖ਼ਰੀਦ ਸਕਦੇ ਹੋ ਜੇਕਰ :
- ਤੁਹਾਡੇ ਕੋਲ ਉਸ ਸੰਪੱਤੀ ਦੀ ਸੁਰੱਖਿਅਤ ਕਿਰਾਏਦਾਰੀ ਹੈ ਜਿਸਨੂੰ ਤੁਸੀਂ ਖ਼ਰੀਦਣਾ ਚਾਹੁੰਦੇ ਹੋ, ਅਤੇ
- ਤੁਸੀਂ ਕੌਂਸਿਲ ਜਾਂ ਹੋਰ ਜਨਤਕ ਮਕਾਨ-ਮਾਲਿਕ, ਜਾਂ ਕਿਸੇ ਹੋਰ ਪੰਜੀਕ੍ਰਿਤ ਸਮਾਜਿਕ ਅਦਾਰੇ ਦੇ ਮਕਾਨ-ਮਾਲਿਕ ਜੋ ਖ਼ਰੀਦਣ ਦਾ ਹੱਕ ਦਿੰਦਾ ਹੈ ਦੇ ਕਿਰਾਏਦਾਰ ਦੇ ਤੌਰ ਤੇ ਘੱਟੋ-ਘੱਟ 5 ਸਾਲ ਬਿਤਾਏ ਹਨ ਅਤੇ,
- ਇਹ ਤੁਹਾਡਾ ਇੱਕੋ-ਇੱਕ ਜਾਂ ਮੁੱਖ ਘਰ ਹੈ ਅਤੇ ਆਸਰੇ ਵਾਸਤੇ ਦਿੱਤਾ ਗਿਆ ਜਾਂ ਵਿਸ਼ਿਸ਼ਟ ਘਰ ਨਹੀਂ।
ਇਸਦੀ ਕੀਮਤ ਜੋ ਤੁਸੀਂ ਦੇਣੀ ਹੈ ਸੰਪੱਤੀ ਦੀ ਬਜਾਰੂ ਮੁੱਲ ਤੇ ਨਿਰਭਰ ਕਰਦੀ ਹੈ। ਤੁਹਾਨੂੰ ਰਿਆਇਤ ਮਿਲ ਸਕਦੀ ਹੈ। ਰਿਆਇਤ ਦੀ ਰਕਮ ਤੁਹਾਡੀ ਕੌਂਸਿਲ ਅਤੇ ਕਿਸੇ ਹੋਰ ਪੰਜੀਕ੍ਰਿਤ ਸਮਾਜਿਕ ਅਦਾਰੇ ਦੇ ਮਕਾਨ-ਮਾਲਿਕ ਜੋ ਖ਼ਰੀਦਣ ਦਾ ਹੱਕ ਦਿੰਦਾ ਹੈ ਦੇ ਨਾਲ ਕਿਰਾਏਦਾਰੀ ਵਿੱਚ ਬਿਤਾਏ ਸਾਲਾਂ ਦੀ ਗਿਣਤੀ ਤੇ ਨਿਰਭਰ ਕਰਦੀ ਹੈ।
ਤੁਸੀਂ ਆਪਣਾ ਖ਼ਰੀਦਣ ਦਾ ਹੱਕ ਗੁਆ ਸਕਦੇ ਹੋ। ਤੁਸੀਂ ਆਪਣਾ ਘਰ ਨਹੀਂ ਖ਼ਰੀਦ ਸਕੋਗੇ ਜੇਕਰ ਤੁਸੀਂ ਆਪਣੇ ਕਿਰਾਏਦਾਰੀ ਇਕਰਾਰਨਾਮੇ (ਉਦਾਹਰਨ ਲਈ, ਕਿਰਾਏ ਦਾ ਭੁਗਤਾਨ ਨਾ ਕਰਨਾ) ਦੀਆਂ ਸ਼ਰਤਾਂ ਨੂੰ ਨਹੀਂ ਮੰਨਦੇ, ਅਤੇ ਇਸਦੇ ਨਤੀਜੇ ਵਜੋਂ ਅਦਾਲਤ ਦੁਆਰਾ ਕਬਜ਼ਾ ਲੈਣ ਦਾ ਹੁੱਕਮ ਜਾਂ ਕਿਰਾਏਦਾਰੀ ਨੂੰ ਪਦ-ਅਵਨਿਤ ਕਰਨ ਦਾ ਹੁੱਕਮ ਹੋ ਸਕਦਾ ਹੈ।
ਖ਼ਰੀਦਣ ਵਿੱਚ ਸ਼ਾਮਲ ਖਰਚੇ
ਖ਼ਰੀਦਣ ਲਈ ਤੁਹਾਨੂੰ ਪਿੰਡ-ਰਾਸ਼ੀ ਮੁੱਢਲਾ ਭੁਗਤਾਨ ਕਰਨਾ ਪਵੇਗਾ, ਭਾਵੇਂ ਤੁਸੀਂ ਰਹਿਨਾਮਾ ਲਹਿੰਦੇ ਹੋ ਤਾਂ ਵੀ। ਤੁਹਾਨੂੰ ਕੁੱਝ ਹੋਰ ਫੀਸ ਅਤੇ ਕਰ ਵੀ ਅਦਾ ਕਰਨੇ ਪੈਣਗੇ :
- ਮੁਖਤਿਆਰ, ਰਹਿਨਾਮਾ ਪ੍ਰਦਾਤਾ ਅਤੇ ਤੁਹਾਡੇ ਆਪਣੇ ਸਰਵੇਖਣ ਦੇ ਲਈ ਫੀਸ
- ਰਹਿਨਾਮਾ ਜਾਮਨੀ ਪ੍ਰੀਮੀਅਮ, ਆਮ ਤੌਰ ਤੇ ਖ਼ਰੀਦ ਮੁੱਲ ਦੇ 75% ਤੋਂ ਉੱਪਰ ਤੇ ਕਰਜੇ ਲਈ
- ਲੈਂਡ ਰਜਿਸਟ੍ਰੀ ਫੀਸ ਅਤੇ ਸਟੈਂਪ ਡਿਉਟੀ।
ਜਦੋਂ ਤੁਸੀਂ ਖ਼ਰੀਦ ਲਈ ਹੋਵੇ
ਜੇਕਰ ਤੁਸੀਂ ਘਰ ਖ਼ਰੀਦਦੇ ਹੋ ਤਾਂ ਇਮਾਰਤ ਦਾ ਬੀਮਾ ਕਰਵਾਉਂਣ ਅਤੇ ਸਭ ਤਰ੍ਹਾਂ ਦੀ ਮੁਰੰਮਤ ਅਤੇ ਨਿਰਬਾਹ ਦੀ ਜ਼ਿੰਮੇਵਾਰੀ ਤੁਹਾਡੀ ਹੈ। ਸਾਂਝੇ ਖੇਤਰਾਂ ਅਤੇ ਸਹੂਲਤਾਂ ਲਈ ਵੀ ਤੁਹਾਨੂੰ ਸਲਾਨਾ ਸੇਵਾ ਮਸੂਲ ਦੇਣੇ ਪੈ ਸਕਦੇ ਹਨ।
ਜੇਕਰ ਤੁਸੀਂ ਫਲੈਟ ਜਾਂ ਪਰਿਵਾਰ-ਸਦਨ ਖ਼ਰੀਦਦੇ ਹੋ, ਤਾਂ ਆਪਣੇ ਹਿੱਸੇ ਦੀ ਇਮਾਰਤ ਦੇ ਬੀਮੇ ਦੀ, ਇਮਾਰਤ ਦੀ ਦੇਖ-ਰੇਖ ਦੀ, ਸਾਂਝੇ ਖੇਤਰ ਅਤੇ ਸਹੂਲਤਾਂ ਦੀ, ਅਤੇ ਇਮਾਰਤ ਦੇ ਕਿਸੇ ਵੱਡੀ ਮੁਰੰਮਤ ਦੇ ਸੇਵਾ ਮਸੂਲ ਦੀ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ।
