ਸਮਾਜ-ਵਿਰੋਧੀ ਵਰਤਾਓ ਅਤੇ ਦਿੱਕੀ

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਘਰ ਅਤੇ ਬਿਰਾਦਰੀ ਵਿੱਚ ਮਹਿਫ਼ੂਜ਼ ਅਤੇ ਸੁਰੱਖਿਅਤ ਮਹਿਸੂਸ ਕਰੋ। ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਜੀਵਨ-ਪੱਧਰ, ਸਮਾਜ-ਵਿਰੋਧੀ ਵਰਤਾਓ ਜਾਂ ਦਿੱਕੀ ਨਾਲ ਪ੍ਰਭਾਵਿਤ ਹੋ ਰਹਿਆ ਹੈ, ਤਾਂ ਆਪਣੇ ਨੇਬਰਹੁੱਡ ਦਫ਼ਤਰ ਜਾਂ ਕੌਂਸਿਲ ਦੇ ਹੇਟ ਕ੍ਰਾਈਮ ਯੁਨਿਟ ਨਾਲ ਸੰਪਰਕ ਕਰੋ।

ਤੁਹਾਡੇ ਸਵਾਲਾਂ ਦੇ ਜਵਾਬ

ਮੈਂ ਕੀ ਕਾਰਵਾਈ ਕਰ ਸਕਦਾ ਹਾਂ?

ਜੇਕਰ ਤੁਸੀਂ ਆਪਣੇ ਪ੍ਰਤੀ ਦੁਰਵਿਵਹਾਰ ਜਾਂ ਅਪਮਾਨਜਨਕ ਵਰਤਾਓ ਦੇ ਕਾਰਣ ਡਰੇ ਹੋਏ ਹੋ, ਤਾਂ ਕਿਰਪਾ ਕਰਕੇ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ। ਸਾਨੂੰ ਸਮੱਸਿਆ ਦੇ ਵੇਰ੍ਹਵਿਆ ਦੀ ਲੋਡ਼ ਪਵੇਗੀ, ਇਸ ਲਈ ਤੁਹਾਨੂੰ ਵਾਕਿਆਤਾਂ ਦੀ ਡਾਇਰੀ ਰੱਖਣੀ ਚਾਹੀਦੀ ਹੈ। ਅਸੀਂ ਤੁਹਾਨੂੰ ਸਲਾਹ ਦੇਵਾਂਗੇ ਕਿ ਕੀ ਕਰਨਾ ਹੈ ਅਤੇ ਤੁਹਾਡੀ ਜੋ ਵੀ ਸਹਾਇਤਾ ਅਸੀਂ ਕਰ ਸਕਦੇ ਹਾਂ ਕਰਾਂਗੇ। ਬਿਨ੍ਹਾਂ ਸ਼ੱਕ, ਜੇਕਰ ਅਪਰਾਧ ਹੋਇਆ ਹੈ, ਤਾਂ ਤੁਹਾਨੂੰ ਪੁਲਿਸ ਨਾਲ ਵੀ ਸੰਪਰਕ ਕਰਨਾ ਚਾਹੀਦਾ ਹੈ।

ਕੌਂਸਿਲ ਕੀ ਕਰ ਸਕਦੀ ਹੈ?

ਜੇਕਰ ਸਮੱਸਿਆ ਗੁਆਂਢੀ ਕਿਰਾਏਦਾਰਾਂ ਦੇ ਵਿੱਚਕਾਰ ਹੈ ਅਤੇ ਇਸ ਵਿੱਚ ਕਿਰਾਏਦਾਰੀ ਇਕਰਾਰਨਾਮਾ ਦਾ ਉਲੰਘਣ ਸ਼ਾਮਲ ਹੈ, ਤਾਂ ਉਲੰਘਣ ਕਰਨ ਵਾਲੇ ਕਿਰਾਏਦਾਰ ਦੇ ਵਿਰੁੱਧ ਅਸੀ ਕਾਨੂੰਨੀ ਕਾਰਵਾਈ ਕਰਾਂਗੇ।
ਅਸੀਂ ਦਿਕੀ ਦੇ ਮਾਮਲੇ, ਜਾਤੀਗਤ ਦਿਕੀ ਸਮੇਤ, ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਜੇਕਰ ਸਮੱਸਿਆ ਨਿੱਜੀ ਕੁਟੰਬ ਦੇ ਨਾਲ ਹੈ ਤਾਂ ਕੀ ਕਰਨਾ ਹੈ ਇਸ ਬਾਰੇ ਅਸੀਂ ਤੁਹਾਨੂੰ ਸਲਾਹ ਅਤੇ ਸਹਾਇਤਾ ਦੇਵਾਂਗੇ। ਤੁਸੀਂ ਮੁਖਤਿਆਰ ਕੋਲੋਂ ਵੀ ਸਲਾਹ ਲੈ ਸਕਦੇ ਹੋ। ਕੀ ਕੀਤਾ ਜਾ ਸਕਦਾ ਹੈ ਅਤੇ ਦੁਰਵਿਵਹਾਰ ਅਤੇ ਹਿੰਸਾ ਵੇਖੋ।

ਜੇਕਰ ਮੇਂ ਕਿਸੇ ਗੁਆਂਢੀ ਬਾਰੇ ਚਿੰਤਤ ਹਾਂ ਜੋ ਦਿਕੀ ਦਾ ਸ਼ਿਕਾਰ ਹੈ ਤਾਂ?

ਜੇਕਰ ਤੁਸੀਂ ਸੋਚਦੇ ਹੋ ਕਿ ਕੋਈ ਗੁਆਂਢੀ ਸਮਾਜ-ਵਿਰੋਧੀ ਵਰਤਾਓ ਦਾ ਸ਼ਿਕਾਰ ਹੈ ਅਤੇ ਉਸਨੂੰ ਮਦਦ ਦੀ ਲੋਡ਼ ਹੈ, ਤਾਂ ਅਸੀਂ ਸ਼ਾਯਦ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਦੀਆਂ ਲੋਡ਼ਾਂ ਬਾਰੇ ਗੱਲਬਾਤ ਕਰ ਸਕਦੇ ਹਾਂ। ਤੁਸੀਂ ਜੋ ਕੁੱਝ ਵੀ ਸਾਨੂੰ ਦੱਸੋਗੇ ਅਸੀਂ ਗੁਪਤ ਰੱਖਾਂਗੇ।

ਕੀ ਮੈਂ ਕਿਸੇ ਹੋਰ ਘਰ ਵਿੱਚ ਜਾ ਸਕਦਾ ਹਾਂ?

ਅਸੀਂ ਆਮ ਤੈਰ ਤੇ ਤੁਹਾਨੂੰ ਘਰ ਬਦਲਣ ਲਈ ਨਹੀਂ ਕਹਾਂਗੇ ਬਲਕਿ ਸਮੱਸਿਆ ਨੂੰ ਸੁਲਝਾਉਂਣ ਦੀ ਕੋਸ਼ਿਸ਼ ਕਰਾਂਗੇ। ਫਿਰ ਵੀ, ਜੇਕਰ ਸਪੱਸ਼ਟ ਸਬੂਤ ਪਾਇਆ ਜਾਂਦਾ ਹੈ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਸਦਸਯ ਖ਼ਤਰੇ ਵਿੱਚ ਹੋ ਤਾਂ ਅਸੀਂ ਤੁਹਾਡਾ ਕਿਸੇ ਹੋਰ ਸੰਪੱਤੀ ਵਿੱਚ ਤਬਾਦਲਾ ਕਰਵਾਣ ਲਈ ਸਹਾਇਤਾ ਕਰ ਸਕਦੇ ਹਾਂ।

ਸਮਾਜ-ਵਿਰੋਧੀ ਵਰਤਾਓ ਕੀ ਹੈ?

ਸਮਾਜ-ਵਿਰੋਧੀ ਵਰਤਾਓ ਉਹ ਵਰਤਾਓ ਹੈ ਜੋ ਕਿਸੇ ਇਲਾਕੇ ਵਿੱਚ ਨਿਵਾਸੀਆਂ ਦੇ ਜੀਵਨ-ਪੱਧਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਦਿੱਕਤ ਜਾਂ ਭੈ ਪੈਦਾ ਹੁੰਦਾ ਹੈ। ਇਸ ਵਿੱਚ ਸ਼ੋਰ, ਨਸ਼ੀਲੇ ਪਦਾਰਥਾਂ ਦਾ ਵਪਾਰ, ਚੋਰੀ, ਬਰਬਰਤਾ ਅਤੇ ਵੇਸਵਾਪੁਣਾ ਸ਼ਾਮਲ ਹੈ। ਇਸ ਵਿੱਚ ਦਿੱਕੀ ਅਤੇ ਨਫ਼ਰਤ ਅਪਰਾਧ ਵੀ ਸ਼ਾਮਲ ਹੈ।

ਨਫ਼ਰਤ ਅਪਰਾਧ ਅਤੇ ਦਿੱਕੀ ਉਹ ਹੈ ਜਿਸ ਵਿੱਚ ਕੋਈ ਵਿਅਕਤੀ, ਕੌਂਸਿਲ ਦੇ ਕਰਮਚਾਰੀ ਜਾਂ ਠੇਕੇਦਾਰ ਸਮੇਤ, ਕਿਸੇ ਹੋਰ ਵਿਅਕਤੀ ਨੂੰ ਹਾਨੀ ਜਾਂ ਭੈਭੀਤ ਕਰਨਾ ਚਾਹੁੰਦਾ ਹੈ। ਇਹ ਆਮ ਤੌਰ ਤੇ ਕਿਸੇ ਕਿਸਮ ਦੇ ਵਿਅਕਤੀ ਦੇ ਵਿਰੁੱਧ ਪੱਖਪਾਤੀ ਰਵੱਈਆਂ ਹੈ, ਉਦਾਹਰਨ ਲਈ, ਉਨ੍ਹਾਂ ਦੀ ਜਾਤ , ਰੰਗ, ਰਾਸ਼ਟਰੀਅਤਾ, ਜਾਤ ਉਤਪਤੀ , ਧਾਰਮਿਕ ਜਾਂ ਰਾਜਨੀਤਕ ਵਿਸ਼ਵਾਸ, ਲਿੰਗ, ਉਮਰ, ਲਿੰਗੀ ਸਥਿਤੀ ਨਿਰਧਾਰਨ, ਅਯੋਗਤਾ ਅਤੇ ਮਾਨਸਿਕ ਹਾਲਤ। ਇਸ ਵਿੱਚ ਜਾਤੀਗਤ, ਹੋਮੋਫੋਰਬਿਕ ਜਾਂ ਲਿੰਗੀ ਦਿੱਕੀ ਅਤੇ ਘਰੇਲੂ ਹਿੰਸਾ ਸ਼ਾਮਲ ਹੈ। ਇਨ੍ਹਾਂ ਕ੍ਰਿਆਵਾਂ ਵਿੱਚ ਗ੍ਰੈਫਿਟੀ, ਸੰਪੱਤੀ ਦਾ ਨੁਕਸਾਨ, ਲਿੱਖਤੀ ਜਾਂ ਜ਼ੁਬਾਨੀ ਦੁਰ-ਵਿਹਾਰ, ਲੁਕ ਛਿਪ ਕੇ ਪਿੱਛਾ ਕਰਨਾ, ਧਮਕੀਆਂ ਅਤੇ ਹਿੰਸਾ ਵੀ ਸ਼ਾਮਲ ਹੋ ਸਕਦੇ ਹਨ।

ਕੀ ਕੀਤਾ ਜਾ ਸਕਦਾ ਹੈ

ਸਾਡੇ ਨੇਬਰਹੁੱਡ ਦਫ਼ਤਰ ਸਮਾਜ-ਵਿਰੋਧੀ ਵਰਤਾਓ ਦੇ ਵਿਰੁੱਧ ਸਖਟਤ ਕਾਰਵਾਈ ਕਰਨਗੇ। ਜੇਕਰ ਸਾਨੂੰ ਕਿਸੇ ਗੁਆਂਢੀ, ਉਨ੍ਹਾਂ ਦੇ ਪਰਿਵਾਰ ਦੇ ਕਿਸੇ ਸਦਸਯ ਜਾਂ ਕਿਸੇ ਮੁਲਾਕਾਤੀ ਦੇ ਸਮਾਜ-ਵਿਰੋਧੀ ਵਰਤਾਓ ਦੀ ਸ਼ਿਕਾਇਤ ਮਿਲਦੀ ਹੈ, ਤਾਂ ਅਸੀਂ ਸਮੱਸਿਆ ਦੀ ਪੂਰੀ ਤਰ੍ਹਾਂ ਜਾਂਚ-ਪਡ਼ਤਾਲ ਕਰਕੇ ਢੁੱਕਵੀਂ ਕਾਰਵਾਈ ਕਰਾਂਗੇ। ਇਹ ਇਕ ਚਿਤਾਵਨੀ ਚਿੱਠੀ, ਮਨਾਹੀ ਹੁਕਮ ਜਾਂ ਵਰਤਾਓ ਸਮਝੌਤਾ ਜਾਂ ਹੁੱਕਮ, ਜਾਂ ਤੁਹਾਡੀ ਕਿਰਾਏਦਾਰੀ ਨੂੰ ਖ਼ਤਮ ਕਰਨਾ ਵੀ ਹੋ ਸਕਦਾ ਹੈ। ਅਜਿਹੇ ਵਰਤਾਓ ਨਾਲ ਨਜਿੱਠਣ ਲਈ ਅਸੀਂ ਦੂਸਰੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰਾਂਗੇ, ਜਿਸ ਵਿੱਚ ਪੁਲਿਸ (ਜੇ ਤੁਸੀਂ ਸਹਿਮਤ ਹੋਵੋ) ਵੀ ਸ਼ਾਮਲ ਹੈ।

ਅਸੀ ਸੰਪੱਤੀ ਸੁਰੱਖਿਆ ਦਲ ਬਣਾਈ ਹੈ ਜੋ ਸਰਗਰਮੀ ਨਾਲ ਸਾਡੀ ਸੰਪੱਤੀ ਤੇ ਛਲ-ਕਪਟ ਅਤੇ ਪਾਈਰੇਟ ਰੇਡੀਓ, ਅਤੇ ਅਪਰਾਧ ਦੇ ਗੰਭੀਰ ਮਾਮਲਾਂ ਨੂੰ ਸੁਲਝਾਉਂਦੀ ਹੈ।

ਨਸ਼ੀਲੇ ਪਦਾਰਥ ਦਾ ਵਪਾਰ ਅਤੇ ਦਿਕੀ ਦੇ ਅਪਰਾਧ। ਜੇਕਰ ਤੁਸੀਂ, ਜਾਂ ਕੋਈ ਵੀ ਜੋ ਤੁਹਾਡੇ ਨਾਲ ਰਹਿ ਰਿਹਾ ਜਾਂ ਅਸਥਾਈ ਨਿਵਾਸੀ, ਜਾਂ ਤੁਹਾਡਾ ਕੋਈ ਮੁਲਾਕਾਤੀ ਦਿਕੀ ਜਾਂ ਨਸ਼ੀਲੇ ਪਦਾਰਥ ਦਾ ਵਪਾਰ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਅਸੀਂ ਤੁਹਾਨੂੰ ਘਰ ਤੋਂ ਬੇ-ਦਖ਼ਲ ਕਰ ਦਵੰਗੇ।